ਬਠਿੰਡਾ: ਜ਼ਿਲ੍ਹਾ ਬਠਿੰਡਾ (Bathinda) ਦੀ ਪੁਲੀਸ (Police) ਨੇ ਨਕਲੀ ਕਰੰਸੀ ਨੋਟ ਬਣਾਉਣ ਵਾਲੇ (counterfeiter) ਦੋ ਵਿਅਕਤੀਆਂ ਨੂੰ ਕਾਬੂ (Nabbed) ਕੀਤਾ ਹੈ।ਗ੍ਰਿਫਤਾਰ ਮੁਲਜ਼ਮਾਂ ਕੋਲੋਂ ਸਾਢੇ 9 ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਯੂਟਿਊਬ ਦੇ ਜ਼ਰੀਏ ਨਕਲੀ ਨੋਟ ਬਣਾਉਣਾ ਸਿੱਖਿਆ ਸੀ।ਬਠਿੰਡਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਕਲੀ ਕਰੰਸੀ ਬਣਾਉਣ ਵਾਲੇ ਦੋ ਵਿਅਕਤੀਆਂ ਗ੍ਰਿਫ਼ਤਾਰ ਕੀਤਾ ਹੈ।



ਐਸਪੀ ਇਨਵੈਸਟੀਗੇਸ਼ਨ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਡੂੰਮਵਾਲੀ ਵਿਖੇ ਨਾਕਾਬੰਦੀ ਕੀਤੀ ਗਈ ਸੀ ਜਿਸ ਤਹਿਤ  ਗੁਪਤ ਸੂਚਨਾ ਦੇ ਆਧਾਰ ਤੇ ਡੱਬਵਾਲੀ ਵਾਸੀ ਦੋ ਵਿਅਕਤੀਆਂ  ਪੰਕਜ ਪੁੱਤਰ ਜਸਪਾਲ ਵਾਸੀ ਮੰਡੀ ਡੱਬਵਾਲੀ, ਹਰਿਆਣਾ ਅਤੇ ਸੋਨੂੰ ਕੁਮਾਰ ਪੁੱਤਰ ਨੰਦ ਰਾਮ ਵਾਸੀ ਡੱਬਵਾਲੀ ਹਰਿਆਣਾ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਦੋ ਹਜਾਰ, ਪੰਜ ਸੌ, ਦੋ ਸੌ ਅਤੇ ਸੌ-ਸੌ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ।



ਉਨ੍ਹਾਂ ਦੱਸਿਆ ਕਿ ਇਨ੍ਹਾਂ ਨੋਟਾਂ ਦੀ ਕੁੱਲ ਕੀਮਤ ਸਾਢੇ ਨੌਂ ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕਲਰ ਸਕੈਨਰ ਤੇ ਨੋਟ ਬਣਾਉਂਦੇ ਸੀ।ਜਿਨ੍ਹਾਂ ਨੂੰ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ ਹੈ।