ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੇ ਅਜੇ ਦੇਵਗਨ ਇਕ ਫਿਰ ਥ੍ਰਿਲਰ ਡਰਾਮਾ ਫਿਲਮ 'MAYDAY' ਦੇ ਰਾਹੀਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜਰ ਸਾਬ', 'ਖਾਕੀ' ਤੇ 'ਸਤਿਆਗ੍ਰਹਿ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਇਕੱਠੇ ਕੰਮ ਤੋਂ ਬਾਅਦ ਇਕ ਵਾਰ ਇਹ ਇਹ ਦੋਨੋਂ ਸਿਤਾਰੇ ਤਕਰੀਬਨ 7 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਵੱਡੀ ਗੱਲ ਇਹ ਵੀ ਹੈ ਕਿ ਫਿਲਮ 'MAYDAY' ਨੂੰ ਡਾਇਰੈਕਟ ਤੇ ਪ੍ਰੋਡਿਊਸ ਅਜੇ ਦੇਵਗਨ ਕਰ ਰਹੇ ਹਨ।
ਇਹ ਪਹਿਲੀ ਵਾਰ ਹੋਵੇਗਾ ਜਦ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ। ਇਸ ਫਿਲਮ 'ਚ ਅਜੇ ਦੇਵਗਨ ਇਕ ਪਾਇਲਟ ਦਾ ਕਿਰਦਾਰ ਨਿਭਾਉਣਗੇ ਤੇ ਫਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟਸ ਮੁਤਾਬਕ ਅਜੇ ਦੇਵਗਨ ਆਪਣੀ ਫਿਲਮ 'ਭੁਜ' ਦਾ ਕੰਮ ਪੂਰਾ ਹੋਣ ਤੇ ਅਮਿਤਾਭ ਦੇ ਬਾਕੀ ਪ੍ਰੋਜੈਕਟਸ ਦੇ ਖਤਮ ਹੋਣ ਤੋਂ ਬਾਅਦ ਇਸ ਫਿਲਮ 'ਤੇ ਕੰਮ ਸ਼ੁਰੂ ਕਰਨਗੇ।
ਇਸ ਫਿਲਮ ਦਾ ਸ਼ੂਟ ਦਸੰਬਰ ਦੇ ਮਹੀਨੇ ਤੋਂ ਹੈਦਰਾਬਾਦ 'ਚ ਸ਼ੁਰੂ ਹੋ ਸਕਦਾ ਹੈ। ਅਜੇ ਦੇਵਗਨ ਨੂੰ ਆਖਰੀ ਵਾਰ ਸੁਪਰਹਿੱਟ ਫਿਲਮ 'ਤਾਨਾਹਜ਼ੀ' ਨਾਲ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਜੇ ਦੇਵਗਨ ਦੇ ਕਈ ਹੋਰ ਇੰਨਟਰਸਟਿੰਗ ਪ੍ਰੋਜੈਕਟਸ ਜਿਵੇਂ ਕਿ RRR , ਗੋਲਮਾਲ 5 ਤੇ ਮੈਦਾਨ ਲਾਈਨ ਅਪ ਹਨ। ਦੂਜੇ ਪਾਸੇ ਹਰ ਕੋਈ ਅਮਿਤਾਭ ਬਚਨ ਦੀ ਫਿਲਮ ‘Brahmastra’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਫਿਲਮ 'ਚ ਅਮਿਤਾਭ, ਦੀਪਿਕਾ ਪਾਦੁਕੋਣ ਤੇ ਪ੍ਰਭਾਸ ਸਕਰੀਨ ਸ਼ੇਅਰ ਕਰਨਗੇ।