ਜਾਣੇ-ਪਛਾਣੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਭਾਰਤ ਦੇ ਚੀਫ ਜਸਟਿਸ ਐਸਏ ਬੋਬਡੇ ਦੀ ਆਲੋਚਨਾ ਕਰਨ ਵਾਲੇ 21 ਅਕਤੂਬਰ ਨੂੰ ਆਪਣੇ ਟਵੀਟ 'ਚ ਗਲਤੀ 'ਤੇ ਖੇਦ ਜਤਾਇਆ ਹੈ। ਉਨ੍ਹਾਂ ਮੱਧ ਪ੍ਰਦੇਸ਼ ਸਰਕਾਰ ਵੱਲੋਂ ਮੁੱਖ ਜਸਟਿਸ ਨੂੰ ਵਿਸ਼ੇਸ਼ ਹੈਲੀਕੌਪਟਰ ਮੁਹੱਈਆ ਕਰਾਏ ਜਾਣ ਦੀ ਆਲੋਚਨਾ ਕੀਤੀ ਸੀ।


ਭੂਸ਼ਣ ਨੇ ਕਿਹਾ ਸੀ ਕਿ ਮੁੱਖ ਜਸਟਿਸ ਨੇ ਵਿਸ਼ੇਸ਼ ਹੈਲੀਕੌਪਟਰ ਦੀ ਸੇਵਾ ਲਈ ਉਹ ਵੀ ਉਸ ਸਮੇਂ ਜਦੋਂ ਦਲ ਬਦਲ ਕਰਨ ਵਾਲੇ ਮੱਧ ਪ੍ਰਦੇਸ਼ ਦੇ ਵਿਧਾਇਕਾਂ ਦੀ ਆਯੋਗਤਾ ਦਾ ਮੁਕੱਦਮਾ ਉਨ੍ਹਾਂ ਕੋਲ ਸੁਣਵਾਈ ਅਧੀਨ ਹੈ। ਮੱਧ ਪ੍ਰਦੇਸ਼ ਸਰਕਾਰ ਦਾ ਟਿਕੇ ਰਹਿਣਾ ਇਸ ਮੁਕੱਦਮੇ 'ਤੇ ਨਿਰਭਰ ਹੈ। ਹਾਲਾਂਕਿ ਭੂਸ਼ਣ ਨੇ ਇਸ ਟਵੀਟ 'ਤੇ ਚਾਰ ਨਵੰਬਰ ਨੂੰ ਖੇਦ ਜਤਾਇਆ।


ਉਨ੍ਹਾਂ ਹੁਣ ਟਵੀਟ ਕੀਤਾ 'ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਛੱਡ ਕੇ ਸ਼ਿਵਰਾਜ ਸਰਕਾਰ 'ਚ ਮੰਤਰੀ ਬਣਨ ਵਾਲੇ ਕਾਂਗਰਸੀ ਵਿਧਾਇਕਾਂ ਦੀਆਂ ਸੀਟਾਂ 'ਤੇ ਮਤਦਾਨ ਹੋਇਆ। ਸ਼ਿਵਰਾਜ ਸਰਕਾਰ ਦਾ ਟਿਕੇ ਰਹਿਣਾ ਇਨ੍ਹਾਂ ਵਿਧਾਇਕਾਂ ਦੇ ਮੁੜ ਚੁਣੇ ਜਾਣ 'ਤੇ ਨਿਰਭਰ ਹੈ। ਮੰਤਰੀ ਅਹੁਦੇ ਨੂੰ ਚੁਣੌਤੀ ਦੇਣ ਵਾਲੀ ਮੁੱਖ ਜਸਟਿਸ ਦੀ ਅਦਾਲਤ 'ਚ ਪੈਂਡਿੰਗ ਪਟੀਸ਼ਨ ਦੇ ਫੈਸਲੇ 'ਤੇ ਨਹੀਂ। ਮੈਂ ਹੇਠਲੇ ਟਵੀਟ 'ਚ ਆਪਣੀ ਗਲਤੀ 'ਤੇ ਖੇਦ ਜਤਾਉਂਦਾ ਹਾਂ।'


ਸੁਪਰੀਮ ਕੋਰਟ ਲਾ ਚੁੱਕੀ ਜ਼ੁਰਮਾਨਾ


ਸੁਪਰੀਮ ਕੋਰਟ ਨੇ 31 ਅਗਸਤ ਨੂੰ ਆਪਣੀ ਹੱਤਕ ਦੇ ਮਾਮਲੇ ਚ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਇਕ ਰੁਪਇਆ ਜ਼ੁਰਮਾਨਾ ਲਾਇਆ ਸੀ। ਸਿਖਰਲੀ ਅਦਾਲਤ ਨੇ ਕਿਹਾ ਸੀ ਜੇਕਰ ਪ੍ਰਸ਼ਾਂਤ ਭੂਸ਼ਣ ਇਹ ਜ਼ੁਰਮਾਨਾ 15 ਸਤੰਬਰ ਤਕ ਜਮ੍ਹਾ ਨਹੀਂ ਕਰਾਉਣਗੇ, ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਲਈ ਜੇਲ੍ਹ ਭੇਜਿਆ ਜਾਵੇਗਾ। ਤਿੰਨ ਸਾਲ ਤਕ ਵਕਾਲਤ ਤੇ ਵੀ ਪਾਬੰਦੀ ਲੱਗ ਜਾਵੇਗੀ।


US Elections Result: ਟਰੰਪ ਨੇ ਕਿਹਾ ਰਾਸ਼ਟਰਪਤੀ ਅਹੁਦੇ ਦਾ ਦਾਅਵਾ ਨਾ ਕਰੇ ਬਾਇਡਨ, ਅਜੇ ਕਾਨੂੰਨੀ ਕਾਰਵਾਈ ਬਾਕੀ


27 ਜੂਨ ਤੇ 29 ਜੂਨ ਨੂੰ ਪ੍ਰਸ਼ਾਂਤ ਭੂਸ਼ਣ ਨੇ ਮੌਜੂਦਾ ਚੀਫ ਜਸਟਿਸ 'ਤੇ ਅਤੇ 4 ਸਾਬਕਾ ਚੀਫ ਜਸਟਿਸ 'ਤੇ ਦੋ ਵਿਵਾਦਤ ਟਵੀਟ ਕੀਤੇ ਸਨ। ਕੋਰਟ ਨੇ ਇਸ ਦਾ ਨੋਟਿਸ ਲੈਂਦਿਆਂ ਉਨ੍ਹਾਂ ਤੋਂ ਜਵਾਬ ਮੰਗਿਆ ਸੀ। ਉਨ੍ਹਾਂ ਆਪਣੇ ਬਿਆਨ 'ਤੇ ਸਫਾਈ ਦਿੰਦਿਆਂ ਜੋ ਜਵਾਬ ਦਾਖਲ ਕੀਤਾ ਉਸ 'ਚ ਜੱਜਾਂ 'ਤੇ ਹੋਰ ਜ਼ਿਆਦਾ ਇਲਜ਼ਾਮ ਲਾ ਦਿੱਤੇ। ਕੋਰਟ ਨੇ ਇਸ ਸਪਸ਼ਟੀਕਰਨ ਨੂੰ ਅਸਵੀਕਾਰ ਕਰਦਿਆਂ 14 ਅਗਸਤ ਨੂੰ ਉਨ੍ਹਾਂ ਨੂੰ ਹੱਤਕ ਦਾ ਦੋਸ਼ੀ ਕਰਾਰ ਦਿੱਤਾ। ਕੋਰਟ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਮਾਫੀ ਮੰਗਣ ਲਈ ਸਮਾਂ ਦਿੱਤਾ ਪਰ ਭੂਸ਼ਣ ਨੇ ਇਸ ਲਈ ਮਨ੍ਹਾ ਕਰ ਦਿੱਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ