ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਆਪਣੇ ਵਿਰੋਧੀ ਜੋ ਬਾਇਡਨ ਨੂੰ ਰਾਸ਼ਟਰਪਤੀ ਅਹੁਦੇ 'ਤੇ ਗਲਤ ਤਰੀਕੇ ਨਾਲ ਦਾਅਵਾ ਕਰਨ ਨੂੰ ਲੈਕੇ ਅਲਰਟ ਕੀਤਾ ਹੈ। ਟਰੰਪ ਨੇ ਸ਼ੁੱਕਰਵਾਰ ਟਵੀਟ ਕੀਤਾ, 'ਜੋ ਬਾਇਡਨ ਨੂੰ ਰਾਸ਼ਟਰਪਤੀ ਅਹੁਦੇ 'ਤੇ ਗਲਤ ਤਰੀਕੇ ਨਾਲ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਵੀ ਦਾਅਵਾ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਅਜੇ ਸ਼ੁਰੂ ਹੋ ਰਹੀ ਹੈ।' ਨਤੀਜਿਆਂ ਦੇ ਲਿਹਾਜ਼ ਤੋਂ ਅਹਿਮ ਸੂਬਿਆਂ 'ਚ ਗਿਣਤੀ ਜਾਰੀ ਰਹਿਣ ਦੇ ਵਿਚ ਟਰੰਪ ਜਨਤਕ ਤੌਰ 'ਤੇ ਤਾਂ ਦਿਖੇ ਪਰ ਟਵਿਟਰ 'ਤੇ ਐਕਟਿਵ ਹਨ।


ਅੰਦਾਜ਼ੇ ਮੁਤਾਬਕ ਬਾਇਡਨ 264 ਇਲੈਕਟੋਰਲ ਵੋਟ ਹਾਸਲ ਕਰ ਚੁੱਕੇ ਹਨ। ਜਦਕਿ ਟਰੰਪ ਨੂੰ 213 ਹੀ ਵੋਟ ਮਿਲੇ ਹਨ। 77 ਸਾਲਾ ਬਾਇਡਨ ਨਤੀਜੇ ਦੇ ਲਿਹਾਜ਼ ਨਾਲ ਅਹਿਮ ਪੰਜ 'ਚੋਂ ਚਾਰ ਸੂਬਿਆਂ 'ਚ ਅੱਗੇ ਚੱਲ ਰਹੇ ਹਨ। ਟਰੰਪ ਐਰਿਜੋਨਾ 'ਚ ਬਾਇਡਨ ਤੋਂ 38,455 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਤਰ੍ਹਾਂ ਟਰੰਪ ਜੌਰਜੀਆ 'ਚ 4,224, ਨਵਾਡਾ 'ਚ 22,657 ਤੇ ਪੈਂਸਿਲਵੇਨੀਆ 'ਚ 19,500 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਪਰ ਉਹ ਨੌਰਥ ਕੈਰੋਲਿਨਾ 'ਚ 76,587 ਵੋਟਾਂ ਨਾਲ ਅੱਗੇ ਹਨ।

ਟਰੰਪ ਨੇ ਲਾਏ ਫਰਜ਼ੀ ਵੋਟਾਂ ਦੇ ਇਲਜ਼ਾਮ

ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਕਿਸੇ ਵੀ ਉਮੀਦਵਾਰ ਨੂ 538 ਇਲੈਕਟੋਰਲ ਵੋਟਾਂ 'ਚੋਂ ਘੱਟੋ ਘੱਟ 270 ਦੀ ਲੋੜ ਹੁੰਦੀ ਹੈ। ਟਰੰਪ ਨੇ ਚੋਣਾਂ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦਿੱਤੀ ਹੈ ਤੇ ਵੱਡੇ ਪੈਮਾਨੇ 'ਤੇ ਫਰਜ਼ੀ ਮਤਦਾਨ ਦਾ ਇਲਜ਼ਾਮ ਲਾਇਆ ਹੈ।

ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਪੰਜਾਬ ਦੀ ਦੱਸੀ ਅਸਲੀਅਤ, ਮੁੱਖ ਮੰਤਰੀ ਨੂੰ ਲਿਖੀ ਚਿੱਠੀ 'ਚ ਖੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ