Coronavirus India: ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਨਵੇਂ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 50 ਹਜ਼ਾਰ, 337 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ ਕੱਲ੍ਹ ਇਸ ਮਹਾਮਾਰੀ ਨਾਲ 577 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ 'ਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆਂ 84ਲੱਖ, 62 ਹਜ਼ਾਰ, 81 ਹੋ ਗਈ ਹੈ। ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ 1.49 ਫੀਸਦ ਬਣੀ ਹੋਈ ਹੈ।


ਪੰਜ ਲੱਖ 16 ਹਜ਼ਾਰ, 632 ਲੋਕਾਂ ਦਾ ਇਲਾਜ ਚੱਲ ਰਿਹਾ


ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ, 25 ਹਜ਼ਾਰ, 562 ਹੋ ਗਈ ਹੈ। ਦੇਸ਼ 'ਚ ਫਿਲਹਾਲ ਪੰਜ ਲੱਖ 16 ਹਜ਼ਾਰ, 632 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ 'ਚ 53 ਹਜ਼ਾਰ, 920 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆਂ 78 ਲੱਖ, 19 ਹਜ਼ਾਰ, 887 ਹੋ ਗਈ ਹੈ।


ਦਿੱਲੀ 'ਚ ਪਹਿਲੀ ਵਾਰ 24 ਘੰਟਿਆਂ 'ਚ ਆਏ 7000 ਤੋਂ ਵੱਧ ਮਾਮਲੇ


ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਸੰਖਿਆਂ 'ਚ ਰਿਕਾਰਡ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਪਹਿਲੀ ਵਾਰ ਅਜਿਹਾ ਹੋਇਆ ਕਿ ਜਦੋਂ 24 ਘੰਟਿਆਂ 'ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋਏ। ਦਿੱਲੀ ਦੇ ਸਿਹਤ ਵਿਭਾਗ ਦੇ ਮੁਤਾਬਕ, 24 ਘੰਟਿਆਂ 'ਚ 7178 ਲੋਕ ਕੋਰੋਨਾ ਨਾਲ ਇਨਫੈਕਟਡ ਹੋਏ ਤੇ 64 ਲੋਕਾਂ ਦੀ ਮੌਤ ਹੋਈ ਹੈ।


ਏਨੇ ਸਮੇਂ 'ਚ 6,121 ਲੋਕ ਮਰੀਜ਼ ਰਿਕਵਰ ਹੋਏ ਹਨ। ਦਿੱਲੀ 'ਚ ਹੁਣ ਤਕ ਕੁੱਲ 4,23,831 ਲੋਕ ਇਨਫੈਕਟਡ ਹੋਏ ਹਨ। ਇਨ੍ਹਾਂ 'ਚੋਂ 3,77,276 ਲੋਕ ਠੀਕ ਹੋ ਚੁੱਕੇ ਹਨ। ਹੁਣ ਤਕ 6,833 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 39,722 ਮਰੀਜ਼ਾਂ ਦਾ ਇਲਾਜ ਇਸ ਸਮੇਂ ਚੱਲ ਰਿਹਾ ਹੈ।


US Elections: ਹਾਊਸ ਸਪੀਕਰ ਤੇ ਟੌਪ ਡੈਮੋਕ੍ਰੇਟਿਕ ਨੌਂਸੀ ਪੇਲੋਸੀ ਨੇ ਬਾਇਡਨ ਨੂੰ ਦੱਸਿਆ 'President-Elect', ਚੋਣ ਨਤੀਜਿਆਂ ਦੀ ਤਸਵੀਰ ਸਾਫ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ