ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਵਾਇਰਸ ਦੇ ਫੈਲਣ ਦੀ ਦਰ ਤੇਜ਼ ਹੋ ਸਕਦੀ ਹੈ। ਦਰਅਸਲ ਪ੍ਰਦੂਸ਼ਣ ਕਾਰਨ ਖੰਘਣ ਤੇ ਛਿੱਕਣ ਦੇ ਮਾਮਲੇ ਵਧ ਜਾਂਦੇ ਹਨ। ਸ਼ੁੱਕਰਵਾਰ ਹੋਈ ਸੰਸਦੀ ਕਮੇਟੀ ਦੀ ਬੈਠਕ ਦੌਰਾਨ ਕਈ ਸਰਕਾਰੀ ਅਧਿਕਾਰੀਆਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ।


ਸੂਤਰਾਂ ਮੁਤਾਬਕ ਸ਼ਹਿਰੀ ਵਿਕਾਸ ਤੇ ਸਥਾਈ ਸੰਸਦੀ ਕਮੇਟੀ ਦੇ ਸਾਹਮਣੇ ਕੇਂਦਰੀ ਵਾਤਾਵਰਣ ਤੇ ਸਿਹਤ ਮੰਤਰਾਲੇ, ਦਿੱਲੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਪੇਸ਼ ਹੋਏ। ਇਸ ਦੌਰਾਨ ਦਿੱਲੀ ਤੇ ਆਸਪਾਸ ਦੇ ਖੇਤਰਾਂ 'ਚ ਹਵਾ ਪ੍ਰਦੂਸ਼ਣ ਦਾ ਸਥਾਈ ਹੱਲ ਤਲਾਸ਼ਣ ਲਈ ਚਰਚਾ ਹੋਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਵਾ ਪ੍ਰਦੂਸ਼ਣ ਦੀ ਸਮੱਸਿਆ 'ਤੇ ਆਪਣਾ ਪੱਖ ਰੱਖਿਆ।


PUBG Mobile ਦੀ ਭਾਰਤ 'ਚ ਹੋ ਸਕਦੀ ਵਾਪਸੀ, ਜਲਦ ਹੋਵੇਗਾ ਐਲਾਨ


ਸੰਸਦੀ ਕਮੇਟੀ ਦੇ ਸਾਹਮਣੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹਵਾ ਪ੍ਰਦੂਸ਼ਣ ਦੇ ਕਾਰਨ ਕੋਵਿਡ 19 ਦੇ ਫੈਸਲੇ ਦੀ ਦਰ ਤੇਜ਼ ਹੋਣ ਦੇ ਖਤਰੇ 'ਤੇ ਚਿੰਤਾ ਜਤਾਈ। ਸਿਹਤ ਮੰਤਰਾਲੇ ਨੇ ਆਪਣੀ ਪ੍ਰੈਜ਼ੇਂਟੇਸ਼ਨ 'ਚ ਕਿਹਾ, ਜ਼ਿਆਦਾ ਹਵਾ ਪ੍ਰਦੂਸ਼ਣ ਕਾਰਨ ਖੰਘਣ ਤੇ ਛਿੱਕਣ ਦੇ ਮਾਮਲੇ ਵਧਦੇ ਹਨ। ਜਿਸ ਕਾਰਨ ਕੋਵਿਡ ਤੇਜ਼ੀ ਨਾਲ ਫੈਲ ਸਕਦਾ ਹੈ।


ਜੱਗੀ ਜੌਹਲ ਨੂੰ ਮਿਲੀ ਹਾਈਕੋਰਟ ਤੋਂ ਜ਼ਮਾਨਤ, ਪਰ ਅਜੇ ਨਹੀਂ ਹੋ ਸਕੇਗੀ ਰਿਹਾਈ


ਖੰਘਣ ਤੇ ਛਿੱਕਣ ਨਾਲ ਹਵਾ 'ਚ ਫੈਲਿਆ ਵਾਇਰਸ ਪਹਿਲਾਂ ਤੋਂ ਪ੍ਰਦੂਸ਼ਣ ਕਾਰਨ ਮੌਜੂਦ ਬਰੀਕ ਧੂੜ ਕਣਾਂ ਨਾਲ ਚਿਪਕ ਕੇ ਜ਼ਿਆਦਾ ਦੂਰ ਤਕ ਪਹੁੰਚ ਸਕਦਾ ਹੈ ਤੇ ਜ਼ਿਆਦਾ ਲੰਬੇ ਸਮੇਂ ਤਕ ਐਕਟਿਵ ਰਹਿ ਸਕਦਾ ਹੈ। ਸਿਹਤ ਮੰਤਰਾਲੇ ਨੇ ਇਸ ਲਈ ਤਾਜ਼ਾ ਅਧਿਐਨ ਦਾ ਹਵਾਲਾ ਦਿੱਤਾ ਤੇ ਕਿਹਾ ਭਾਰਤ 'ਚ ਹਵਾ ਪ੍ਰਦੂਸ਼ਣ ਕਾਰਨ ਔਸਤ ਉਮਰ 1.7 ਸਾਲ ਘਟ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ