US Elections: ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਿਲਚਸਪ ਮੋੜ 'ਤੇ ਆਕੇ ਰੁਕ ਗਿਆ ਹੈ। ਜੋ ਬਾਇਡਨ ਦੇ ਖਾਤੇ 'ਚ 264 ਇਲੈਕਟੋਰਲ ਵੋਟ ਆ ਚੁੱਕੇ ਹਨ। ਬਹੁਮਤ ਦੇ ਜਾਦੂਈ ਅੰਕੜੇ ਤੋਂ ਸਿਰਫ 6 ਕਦਮ ਦੂਰ ਹਨ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਫਿਰ ਤੋਂ ਪੈਂਸਿਲਵੇਨੀਆ 'ਤੇ ਟਿਕ ਗਈਆਂ ਹਨ। ਜਿੱਥੇ 20 ਇਲੈਕਟੋਰਲ ਵੋਟ ਹੈ। ਜੇਕਰ ਬਾਇਡਨ ਇਹ ਸੂਬਾ ਜਿੱਤ ਜਾਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਪੰਜਾਬ 'ਚ ਮਾਲ ਗੱਡੀਆਂ ਦੀ ਬਹਾਲੀ ਲਈ ਕਿਸਾਨਾਂ ਵੱਲੋਂ ਰੇਲਵੇ ਲਾਇਨਾਂ ਖਾਲੀ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ 'ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਜੋ ਬਾਇਡਨ ਦੇ ਵਿਚ ਕਾਂਟੇ ਦੀ ਟੱਕਰ ਚੱਲ ਰਹੀ ਹੈ। ਅਜੇ ਤਕ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਬਾਇਡਨ ਨੂੰ ਚੋਣਾਂ 'ਚ 48 ਪ੍ਰਤੀਸ਼ਤ ਪੁਰਸ਼ ਤੇ 43 ਪ੍ਰਤੀਸ਼ਤ ਮਹਿਲਾਵਾਂ ਨੇ ਵੋਟ ਕੀਤਾ ਹੈ। 18 ਤੋਂ 19 ਸਾਲ ਦੇ ਨੌਜਵਾਨਾਂ ਨੇ ਜੋ ਬਾਇਡਨ ਨੂੰ 61 ਪ੍ਰਤੀਸ਼ਤ ਤੇ ਟਰੰਪ ਨੂੰ 35 ਪ੍ਰਤੀਸ਼ਤ ਵੋਟ ਕੀਤਾ ਹੈ। ਹਰਸਿਮਰਤ ਬਾਦਲ ਦਾ ਕੈਪਟਨ 'ਤੇ 'ਧਾਵਾ', ਕੇਂਦਰ ਨਾਲ ਰਲੇ ਹੋਣ ਦੇ ਇਲਜ਼ਾਮ ਭਗਵੰਤ ਮਾਨ ਦੀਆਂ ਕੈਪਟਨ ਨੂੰ ਖਰੀਆਂ-ਖਰੀਆਂ, ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ ਉੱਥੇ ਹੀ 30 ਤੋਂ 44 ਸਾਲ ਦੇ ਲੋਕਾਂ ਨੇ ਜੋ ਬਾਇਡਨ ਨੂੰ 52 ਪ੍ਰਤੀਸ਼ਤ ਤੇ ਟਰੰਪ ਨੂੰ 45 ਵੋਟ ਕੀਤਾ ਹੈ। 45 ਤੋਂ 64 ਸਾਲ ਦੀ ਉਮਰ ਵਰਗ ਦੇ ਲੋਕਾਂ ਨੇ ਜੋ ਬਾਇਡਨ ਨੂੰ 50 ਪ੍ਰਤੀਸ਼ਤ ਤੇ ਟਰੰਪ ਨੂੰ 49 ਪ੍ਰਤੀਸ਼ਤ ਵੋਟ ਕੀਤਾ ਹੈ। 55 ਪ੍ਰਤੀਸ਼ਤ ਕਾਲਜ ਗ੍ਰੈਜੂਏਟਸ ਨੇ ਜੋ ਬਾਇਡਨ ਨੂੰ ਤੇ 43 ਪ੍ਰਤੀਸ਼ਤ ਕਾਲਜ ਗ੍ਰੈਜੂਏਟ ਨੇ ਟਰੰਪ ਲਈ ਵੋਟ ਕੀਤਾ ਹੈ। ਇਸ ਦੇ ਉਲਟ ਜਿੰਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਕੋਈ ਕਾਲਜ ਡਿਗਰੀ ਨਹੀਂ ਹੈ। ਉਨ੍ਹਾਂ 'ਚੋਂ 49 ਪ੍ਰਤੀਸ਼ਤ ਲੋਕਾਂ ਨੇ ਜੋ ਬਾਇਡਨ ਤੇ 49 ਪ੍ਰਤੀਸ਼ਤ ਲੋਕਾਂ ਨੇ ਟਰੰਪ ਨੂੰ ਵੋਟ ਕੀਤਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ