ਬਠਿੰਡਾ 'ਚ ਅਣਪਛਾਤਿਆਂ ਵੱਲੋਂ ਕਾਰ 'ਤੇ ਹਮਲਾ, ਗੱਡੀ ਰੋਕ ਕੱਢੇ ਫਾਇਰ, ਇੱਕ ਜ਼ਖਮੀ
ਏਬੀਪੀ ਸਾਂਝਾ | 21 Aug 2020 03:50 PM (IST)
ਜ਼ਿਲ੍ਹਾ ਬਠਿੰਡਾ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਗੱਡੀ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬਠਿੰਡਾ: ਜ਼ਿਲ੍ਹਾ ਬਠਿੰਡਾ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਗੱਡੀ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਬਦਮਾਸ਼ਾਂ ਨੇ ਫਾਇਰ ਵੀ ਕੀਤੇ ਜਿਸ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: Punjab Lockdown Guidelines: ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ ਹਾਸਲ ਜਾਣਕਾਰੀ ਮੁਤਾਬਕ ਵਾਰਦਾਤ ਬਠਿੰਡਾ ਦੇ ਇੰਪਰੂਵਮੈਂਟ ਟਰੱਸਟ ਦੇ ਨੇੜੇ ਬਣੇ ਇੱਟਾਂ ਦੇ ਭੱਠੇ ਕੋਲ ਵਾਪਰੀ ਹੈ। ਚਸ਼ਮਦੀਦ ਦੇ ਮੁਤਾਬਕ ਬਦਮਾਸ਼ ਸਕਾਰਪੀਓ ਗੱਡੀ 'ਚ ਆਏ ਸੀ। ਉਨ੍ਹਾਂ ਕਾਰ ਨੂੰ ਘੇਰਿਆ ਤੇ ਫਿਰ ਹਮਲਾ ਕੀਤਾ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਤੇ ਅਸਲਾ ਸੀ। ਹਮਲੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅਣਪਛਾਤੇ ਵਿਅਕਤੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ