ਪੰਜਾਬ ਦੀ ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈਇਨ੍ਹਾਂ ਵਿੱਚੋਂ 2 ਆਰੋਪੀ ਵਿਦੇਸ਼ਾਂ ਤੋਂ ਪੰਜਾਬ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਤੋਂ ਅਤੇ ਦੂਜਾ ਮਲੇਸ਼ੀਆ ਤੋਂ ਆਇਆਪੁਲਿਸ ਨੇ ਆਰੋਪੀਆਂ ਕੋਲੋਂ 3 ਲੱਖ ਰੁਪਏ ਤੋਂ ਵੱਧ ਨਕਦ, ਸੋਨੇ-ਚਾਂਦੀ ਦੇ ਗਹਿਣੇ, ਇੱਕ ਕਾਰ, ਦੋ ਨਕਲੀ ਪਿਸਤੌਲਾਂ ਅਤੇ ਹੋਰ ਸਮਾਨ ਬਰਾਮਦ ਕੀਤਾ

ਇੰਝ ਬਣਾਉਂਦੇ ਸੀ ਸ਼ਿਕਾਰ

ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਚਾਰ ਆਰੋਪੀਆਂ ਵਿੱਚੋਂ ਤਿੰਨ ਹਰਿਆਣਾ ਦੇ ਨਿਵਾਸੀ ਹਨਗਿਰੋਹ ਸੁੰਨੇ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀਪੁਲਿਸ ਦੇ ਅਨੁਸਾਰ, ਇਨ੍ਹਾਂ ਆਰੋਪੀਆਂ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨਗਿਰੋਹ ਵਿੱਚ ਇੱਕ ਪ੍ਰਾਪਰਟੀ ਡੀਲਰ ਵੀ ਸ਼ਾਮਲ ਹੈ

ਬਰਨਾਲਾ ਦੇ ਇੱਕ ਘਰ ' ਚੋਰੀ ਦੇ ਮਾਮਲੇ ' ਗ੍ਰਿਫ਼ਤਾਰੀ

ਇਹ ਗ੍ਰਿਫ਼ਤਾਰੀ ਬਰਨਾਲਾ ਵਿੱਚ ਇੱਕ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਕੀਤੀ ਗਈ ਹੈਬਰਨਾਲਾ ਨਿਵਾਸੀ ਸੁਨੀਲ ਕੁਮਾਰ 10 ਅਗਸਤ ਨੂੰ ਕਿਸੇ ਕੰਮ ਲਈ ਲੁਧਿਆਣਾ ਗਏ ਸਨਜਦੋਂ ਉਹਨਾਂ ਦਾ ਪਰਿਵਾਰ ਘਰ ਵਾਪਸ ਆਇਆ, ਤਾਂ ਉਨ੍ਹਾਂ ਨੂੰ ਤਾਲੇ ਟੁੱਟੇ ਹੋਏ ਮਿਲੇ ਅਤੇ ਅਲਮਾਰੀ ਤੋਂ ਲੱਖਾਂ ਰੁਪਏ ਦੇ ਗਹਿਣੇ, ਹੋਰ ਸਮਾਨ ਅਤੇ ਮਹੱਤਵਪੂਰਣ ਦਸਤਾਵੇਜ਼ ਚੋਰੀ ਹੋ ਚੁਕੇ ਸਨ

ਪੀੜਤ ਪਰਿਵਾਰ ਦੇ ਬਿਆਨ 'ਤੇ ਬਰਨਾਲਾ ਪੁਲਿਸ ਨੇ ਅਣਜਾਣ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾਇਸ ਤੋਂ ਬਾਅਦ, ਸੀ.ਆਈ.ਏ. ਸਟਾਫ ਇੰਚਾਰਜ ਬਲਜੀਤ ਸਿੰਘ ਦr ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਚੋਰਾਂ ਦੀ ਤਲਾਸ਼ ਸ਼ੁਰੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਇਹ ਆਰੋਪੀ ਗ੍ਰਿਫ਼ਤਾਰ ਕੀਤੇ ਗਏ

ਇਸ ਸਬੰਧ ਵਿੱਚ ਬਰਨਾਲਾ ਦੇ ਐਸ.ਪੀ.ਡੀ. ਅਸ਼ੋਕ ਸ਼ਰਮਾ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।