ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਸਰੇਆਮ ਗੁੰਡਾਗਰਦੀ, ਦੋ ਧਿਰਾਂ 'ਚ ਝੜਪ ਦੌਰਾਨ ਚੱਲੇ ਇੱਟਾਂ ਰੋੜੇ
ਏਬੀਪੀ ਸਾਂਝਾ | 10 Oct 2020 04:46 PM (IST)
ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਦੋ ਧਿਰਾਂ ਦਾ ਝਗੜਾ ਏਨਾਂ ਵੱਧ ਗਿਆ ਕਿ ਦੋਨਾਂ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ।ਫਿਲਹਾਲ ਇਸ ਝੜਪ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਸਮਰਾਲਾ: ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਦੋ ਧਿਰਾਂ ਦਾ ਝਗੜਾ ਏਨਾਂ ਵੱਧ ਗਿਆ ਕਿ ਦੋਨਾਂ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ।ਫਿਲਹਾਲ ਇਸ ਝੜਪ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਦੇ ਐਸ.ਐਚ.ਓ. ਇੰਸ: ਕੁਲਜਿੰਦਰ ਸਿੰਘ ਗਰੇਵਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਵੇਖ ਦੋਨਾਂ ਧਿਰਾਂ ਦੇ ਲੋਕ ਭੱਜ ਗਏ।ਇੱਕ ਵਿਅਕਤੀ ਨੇ ਪੁਲਿਸ ਨੇ ਦੱਸਿਆ ਕਿ ਉਸਦੇ ਲੜਕੇ ਦੀ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ ਸੀ।ਜਿਸ ਦਾ ਹਸਪਤਾਲ ਅੰਦਰ ਹੀ ਇਲਾਜ ਚੱਲ ਰਿਹਾ ਹੈ।ਅੱਜ ਦੋਨੋਂ ਧਿਰਾਂ ਸਮਝੋਤੇ ਲਈ ਇਕੱਠੀਆਂ ਹੋਈਆਂ ਸੀ। ਇਸ ਦੌਰਾਨ ਫਿਰ ਕਿਸੇ ਗੱਲ ਤੋਂ ਤਕਰਾਰ ਵੱਧ ਗਿਆ ਅਤੇ ਦੋਨਾਂ ਧਿਰਾਂ 'ਚ ਲੜਾਈ ਹੋ ਗਈ। SMO ਡਾਕਟਰ ਤਾਰਕਜੋਤ ਸਿੰਘ ਨੇ ਕਿਹਾ ਕਿ ਇਸ ਬਾਰੇ ਡਿਊਟੀ ਤੇ ਤਾਇਨਾਤ ਡਾਕਟਰ ਵਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।ਦੂਜੇ ਪਾਸੇ ਥਾਣਾ ਮੁਖੀ ਇੰਸ: ਕੁਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਤਰਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।