ਨਾਗਪੁਰ: ਉੱਤਰ ਪ੍ਰਦੇਸ਼ ਵਿੱਚ ਇੱਕ ਦਲਿਤ ਲੜਕੀ ਨਾਲ ਕਥਿਤ ਬਲਾਤਕਾਰ ਅਤੇ ਮੌਤ ਦੇ ਰੋਸ ਦੇ ਵਿਚਕਾਰ ਮਹਾਰਾਸ਼ਟਰ ਤੋਂ ਜਿਨਸੀ ਹਿੰਸਾ ਦੀ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ 33 ਸਾਲਾ ਤਲਾਕਸ਼ੁਦਾ ਮਹਿਲਾ ਨੇ ਨਾਗਪੁਰ ਸ਼ਹਿਰ ਦੇ ਪੁਲਿਸ ਹੈੱਡਕੁਆਰਟਰ ਵਿੱਚ ਤਾਇਨਾਤ ਇੱਕ ਕਾਂਸਟੇਬਲ ਤੇ ਦੋਸ਼ ਲਾਏ ਹਨ। ਮਹਿਲਾ ਨੇ ਦੋਸ਼ ਲਾਇਆ ਕਿ ਪੁਲਿਸ ਵਾਲੇ ਨੇ ਇੱਕ ਇਤਰਾਜ਼ਯੋਗ ਕਲਿੱਪ ਨਾਲ ਉਸਨੂੰ ਬਲੈਕਮੇਲ ਕਰਕੇ ਤਕਰੀਬਨ ਤਿੰਨ ਸਾਲਾਂ ਤੱਕ ਉਸਦਾ ਸਰੀਰਕ ਸ਼ੋਸ਼ਣ ਕੀਤਾ। ਇਹ ਕਿਵੇਂ ਹੋਇਆ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਪਹਿਲੀ ਵਾਰ ਮੁਲਜ਼ਮ ਨੂੰ 2016 ਵਿੱਚ ਮੁਲਜ਼ਮ ਦੇ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਤੋਂ ਪਹਿਲਾਂ ਮਿਲੀ ਸੀ। 2017 ਵਿਚ, ਮੁਲਜ਼ਮ ਨੇ ਉਸ ਨੂੰ ਮਨੀਸ਼ ਨਗਰ ਇਲਾਕੇ ਵਿੱਚ ਇੱਕ ਦੋਸਤ ਦੇ ਘਰ ਬੁਲਾਇਆ। ਜਿੱਥੇ ਮੁਲਜ਼ਮ ਨੇ ਮਹਿਲਾ ਨੂੰ ਖਾਣੇ 'ਚ ਕੁੱਝ ਮਿਲਾ ਕੇ ਖੁਆ ਦਿੱਤਾ ਅਤੇ ਫਿਰ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਉਸ ਨੇ ਇਸ ਘਿਨਾਉਣੇ ਕਾਰਨਾਮੇ ਦਾ ਵੀਡੀਓ ਵੀ ਬਣਾਇਆ ਅਤੇ ਬਾਅਦ ਵਿਚ ਮਹਿਲਾ ਨੂੰ ਬਲੈਕਮੇਲ ਕਰਨ ਲਈ ਉਸ ਨਾਲ ਤਕਰੀਬਨ ਤਿੰਨ ਸਾਲਾਂ ਤਕ ਸਰੀਰਕ ਸਬੰਧ ਬਣਾਉਂਦਾ ਰਿਹਾ।ਮਹਿਲਾ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਹ ਵੀਡੀਓ ਪ੍ਰਸਾਰਿਤ ਕਰ ਦੇਵੇਗਾ, ਜੇ ਮਹਿਲਾ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰੇਗੀ। ਵੱਖਰੀ ਘਟਨਾ 'ਚ ਨਾਬਾਲਗ ਨਾਲ ਰੇਪ ਲੁਧਿਆਣਾ: ਇਸੇ ਦੌਰਾਨ ਪੰਜਾਬ ਦੇ ਲੁਧਿਆਣਾ ਵਿੱਚ ਪੁਰਾਣੀ ਸਬਜ਼ੀ ਮੰਡੀ ਖੇਤਰ ਵਿੱਚ ਇੱਕ ਅੱਠ ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਇੱਕ 25 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ, ਜਿਸ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਵਜੋਂ ਹੋਈ ਹੈ, ਬੱਚੀ ਦੇ ਘਰ ਦੇ ਨਜ਼ਦੀਕ ਰਹਿੰਦੇ ਸੀ। ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਨੇ ਬੱਚੀ ਨੂੰ ਚਾਕਲੇਟ ਅਤੇ 50 ਰੁਪਏ ਦਾ ਵਾਅਦਾ ਕਰਕੇ ਇੱਕ ਕਮਰੇ ਵਿੱਚ ਲਿਜਾ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਉਸਦੇ ਖਿਲਾਫ ਆਈਪੀਸੀ ਦੀ ਧਾਰਾ 342 ਅਤੇ 376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।