ਨਵੀਂ ਦਿੱਲੀ: ਮੁੰਬਈ ਇੰਡੀਅਨਸ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀਰਵਾਰ ਆਈਪੀਐਲ 'ਚ ਹੋਏ ਮੁਕਾਬਲੇ 'ਚ ਆਪਣੇ ਪੰਜ ਹਜ਼ਾਰ ਰਨ ਪੂਰੇ ਕਰ ਲਏ। ਕਿੰਗਸ ਇਲੈਵਨ ਪੰਜਾਬ ਅਤੇ ਮੁੰਬਈ ਵਿਚਾਲੇ ਖੇਡੇ ਗਏ ਮੈਚ ਵਿਚ ਰੋਹਿਤ ਨੂੰ ਪੰਜ ਹਜ਼ਾਰ ਰਨ ਪੂਰੇ ਕਰਨ ਲਈ ਮਹਿਜ਼ ਦੋ ਦੌੜਾਂ ਦੀ ਲੋੜ ਸੀ। ਜੋ ਉਨ੍ਹਾਂ ਨੇ ਆਸਾਨੀ ਨਾਲ ਬਣਾ ਲਏ। ਹੁਣ ਰੋਹਿਤ ਦੀ ਇਸ ਸਫਲਤਾ 'ਤੇ ਚੇਨੱਈ ਸੁਪਰਕਿੰਗਜ਼ ਦੇ ਦਿੱਗਜ਼ ਖਿਡਾਰੀ ਸੁਰੇਸ਼ ਰੈਨਾ ਦਾ ਰੀਐਕਸ਼ਨ ਆਇਆ ਹੈ।


ਸੁਰੇਸ਼ ਰੈਨਾ ਨੇ ਟਵੀਟ ਜ਼ਰੀਏ ਰੋਹਿਤ ਸ਼ਰਮਾ ਨੂੰ ਇਸ ਮੁਕਾਮ ਨੂੰ ਹਾਸਲ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਲਿਖਿਆ 'ਪੰਜ ਹਜ਼ਾਰ ਰਨ ਪੂਰੇ ਕਰਨ ਲਈ ਮੇਰੇ ਭਾਈ ਤਹਾਨੂੰ ਦਿਲ ਤੋਂ ਮੁਬਾਰਕਬਾਦ। ਤੁਹਾਡੇ 'ਤੇ ਮਾਣ ਹੈ।' ਰੋਹਿਤ ਸ਼ਰਮਾ ਆਈਪੀਐਲ ਇਤਿਹਾਸ 'ਚ ਪੰਜ ਹਜ਼ਾਰ ਰਨ ਪੂਰੇ ਕਰਨ ਵਾਲੇ ਤੀਜੇ ਖਿਡਾਰੀ ਬਣ ਗਏ ਹਨ।


ਸੁਖਬੀਰ ਬਾਦਲ ਨੂੰ ਭਗਵੰਤ ਮਾਨ ਦੀ ਚੁਣੌਤੀ, ਬਹਿਸ ਲਈ ਤਿਆਰ ਹੋਣਗੇ ਅਕਾਲੀ ਲੀਡਰ?


ਰੋਹਿਤ ਤੋਂ ਪਹਿਲਾਂ ਰੌਇਲ ਚੈਲੇਂਜਰਸ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਆਈਪੀਐਲ 'ਚ ਪੰਜ ਹਜ਼ਾਰ ਰਨ ਬਣਾ ਚੁੱਕੇ ਹਨ। 180 ਮੁਕਾਬਲਿਆਂ 'ਚ 5430 ਦੌੜਾਂ ਨਾਲ ਵਿਰਾਟ ਕੋਹਲੀ ਦੌੜਾਂ ਦੇ ਮਾਮਲੇ 'ਚ ਆਈਪੀਐਲ 'ਚ ਸਭ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਇਸ ਦੌਰਾਨ ਪੰਜ ਸੈਂਕੜੇ 'ਤੇ 34 ਅਰਧ ਸੈਂਕੜੇ ਲਾਏ ਹਨ।


ਵਿਰਾਟ ਤੋਂ ਬਾਅਦ ਦੂਜਾ ਨੰਬਰ ਰੈਨਾ ਦਾ ਆਉਂਦਾ ਹੈ। ਜਿੰਨ੍ਹਾਂ ਨੇ 193 ਮੈਚਾਂ ਵਿਚ 5,368 ਰਨ ਬਣਾਏ ਹਨ। ਰੈਨਾ ਨੇ ਇਕ ਸੈਂਕੜਾ ਤੇ 38 ਅਰਧ ਸੈਂਕੜੇ ਲਾਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ