ਲੁਧਿਆਣਾ: ਬੀਆਰਐਸ ਨਗਰ ਦੇ ਸੀ ਬਲਾਕ ਵਿੱਚ ਇੱਕ ਇਫਕੋ ਦੇ ਰਿਟਾਇਰਡ ਅਧਿਕਾਰੀ ਦੀ ਹੱਤਿਆ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਘਰ ਦੇ ਅੰਦਰ ਹੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਕਥਿਤ ਤੌਰ ਤੇ ਕਤਲ ਦਾ ਸ਼ੱਕ ਉਸ ਦੀ ਪਤਨੀ ਤੇ ਬੇਟੇ ਤੇ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸ਼ਾਮ ਸਿੰਘ ਵਜੋਂ ਹੋਈ ਹੈ। ਉਹ ਇਫਕੋ ਤੋਂ ਜਨਰਲ ਮੈਨੇਜਰ ਦੀ ਪੋਸਟ ਤੋਂ ਰਿਟਾਇਰ ਹੋਇਆ ਸੀ। ਦਰਅਸਲ, ਸ਼ਾਮ ਸਿੰਘ ਦਾ ਆਪਣੀ ਪਤਨੀ ਤੇ ਬੇਟੇ ਨਾਲ ਝਗੜਾ ਚੱਲ ਰਿਹਾ ਸੀ। ਸ਼ੁਰੂਆਤੀ ਜਾਂਚ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਤਲ ਉਨ੍ਹਾਂ ਦੋਨਾਂ ਨੇ ਹੀ ਕੀਤਾ ਹੈ। ਸ਼ਾਮ ਸਿੰਘ ਦਾ ਗਲਾ ਵੱਢਿਆ ਹੋਇਆ ਸੀ ਤੇ ਉਸ ਦੇ ਸਿਰ ਵਿੱਚ ਵੀ ਕਾਫੀ ਸੱਟਾਂ ਦੇ ਨਿਸ਼ਾਨ ਸਨ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਪੁਲਿਸ ਨੇ ਮਾਂ-ਪੁੱਤ ਨੂੰ ਘਰ ਅੰਦਰੋਂ ਹੀ ਹਿਰਾਸਤ 'ਚ ਲੈ ਲਿਆ ਹੈ। ਕਤਲ ਤੋਂ ਬਾਅਦ ਦੋਨੋਂ ਪੂਰੀ ਰਾਤ ਲਾਸ਼ ਕੋਲ ਬੈਠੇ ਰਹੇ ਤੇ ਸਵੇਰੇ ਸ਼ਾਮ ਸਿੰਘ ਦੇ ਭਰ ਸਤਵੰਤ ਸਿੰਘ ਨੇ ਪੁਲਿਸ ਨੂੰ ਕਤਲ ਸਬੰਧੀ ਸੂਚਨਾ ਦਿੱਤੀ ਸੀ। ਹਾਸਲ ਜਾਣਕਾਰੀ ਮੁਤਾਬਿਕ ਸ਼ਾਮ ਸਿੰਘ ਦਾ ਬੇਟਾ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ