Chhattisgarh Crime: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਿਸੈਪਸ਼ਨ ਤੋਂ ਪਹਿਲਾਂ ਲਾੜੇ ਨੇ ਲਾੜੀ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਖੁਦ ਵੀ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਕਤਲ ਕਾਂਡ ਪਿੱਛੇ ਲਵ ਟ੍ਰਾਈਐਂਗਲ ਦਾ ਵੀ ਸ਼ੱਕ ਹੈ।


ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਟਿਕਰਾਪਾਰਾ ਦੇ ਬ੍ਰਿਜਨਗਰ ਇਲਾਕੇ 'ਚ ਰਿਸੈਪਸ਼ਨ ਸੀ। ਇੱਥੇ ਅਸਲਮ ਅਹਿਮਦ ਅਤੇ ਕੈਕਸ਼ਾਂ ਬਾਨੋ ਦਾ 19 ਫ਼ਰਵਰੀ ਨੂੰ ਵਿਆਹ ਹੋਇਆ ਸੀ। ਦੋਵਾਂ ਦੇ ਰਿਸੈਪਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਦੋਵੇਂ ਇਸ ਲਈ ਸੱਜ-ਸੰਵਰ ਰਹੇ ਸਨ। ਬਿਊਟੀ ਪਾਰਲਰ ਤੋਂ ਆਈ ਬਿਊਟੀਸ਼ੀਅਨ ਨੇ ਲਾੜੀ ਦਾ ਮੇਕਅੱਪ ਵੀ ਕੀਤਾ।


ਦੋਵਾਂ ਦੇ ਸਰੀਰਾਂ 'ਤੇ ਚਾਕੂ ਦੇ ਨਿਸ਼ਾਨ


ਪੁਲਿਸ ਨੇ ਦੱਸਿਆ ਹੈ ਕਿ ਦੋਵੇਂ ਇੱਕ ਕਮਰੇ 'ਚ ਸਨ, ਜਿਸ ਨੂੰ ਉਨ੍ਹਾਂ ਨੇ ਅੰਦਰੋਂ ਬੰਦ ਕਰ ਲਿਆ ਸੀ। ਇਸ ਦੌਰਾਨ ਲਾੜੀ-ਲਾੜੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਲਾੜੇ ਅਸਲਮ ਨੇ ਲਾੜੀ ਕੈਕਸ਼ਾਂ ਬਾਨੋ 'ਤੇ ਚਾਕੂ ਨਾਲ ਵਾਰ ਕਰ ਕੇ ਖੁਦਕੁਸ਼ੀ ਕਰ ਲਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਇਕ-ਦੂਜੇ 'ਤੇ ਚਾਕੂ ਮਾਰੇ ਹੋਣਗੇ।


ਕਮਰੇ ਅੰਦਰੋਂ ਆਈਆਂ ਚੀਕਣ ਦੀਆਂ ਆਵਾਜ਼ਾਂ


ਦੱਸਿਆ ਜਾਂਦਾ ਹੈ ਕਿ ਜਦੋਂ ਦੋਵੇਂ ਕਮਰੇ ਦੇ ਅੰਦਰ ਸਨ ਅਤੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਦਰਵਾਜ਼ਾ ਖੋਲ੍ਹਿਆ ਗਿਆ ਪਰ ਅਜਿਹਾ ਨਾ ਹੋਣ 'ਤੇ ਇਕ ਵਿਅਕਤੀ ਨੂੰ ਖਿੜਕੀ ਰਾਹੀਂ ਅੰਦਰ ਭੇਜਿਆ ਤਾਂ ਦੇਖਿਆ ਕਿ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਮੌਕੇ 'ਤੇ ਪਹੁੰਚੇ ਰਾਏਪੁਰ ਦੇ ਐਸਐਸਪੀ ਪ੍ਰਸ਼ਾਂਤ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਕਿ ਇਸ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।