ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਵਲੋਂ ਇਕ ਸਰਕਾਰੀ ਡਿਪੋ ਹੋਲਡਰ ਅਤੇ ਇੱਕ ਡਰਾਈਵਰ ਨੂੰ ਸਰਕਾਰੀ ਕਣਕ ਖੁਰਦ ਬੁਰਦ ਕਰਦੇ ਹੋਏ ਕਾਬੂ ਕੀਤਾ ਗਿਆ।ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਮਿਲੀ ਸੂਚਨਾ ਤੇ ਇਹ ਕਰਵਾਈ ਕੀਤੀ ਗਈ। ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਮੌਕੇ ਤੇ ਕਣਕ ਸਮੇਤ ਦੋ ਲੋਕਾਂ ਨੂੰ ਕਾਬੂ ਕਰ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਦਰਅਸਲ, ਪੰਜਾਬ ਸਰਕਾਰ ਵਲੋਂ ਸਸਤਾ ਰਾਸ਼ਨ ਵੰਡਣ ਵਾਲੇ ਇੱਕ ਸਰਕਾਰੀ ਡਿਪੋ ਹੋਲਡਰ ਨੂੰ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਦੀਆਂ ਬੋਰੀਆਂ ਬਾਹਰ ਬਾਜ਼ਾਰ 'ਚ ਵੇਚਣ ਦੇ ਆਰੋਪ 'ਚ ਕਾਬੂ ਕੀਤਾ ਗਿਆ।



ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਕਾਰੀ ਰਮੇਸ਼ ਕੁਮਾਰ ਨੇ ਸੂਚਨਾ ਦਿੱਤੀ ਸੀ ਕਿ ਇੱਕ ਡਿਪੋ ਹੋਲਡਰ 40 ਕੁਇੰਟਲ ਦੇ ਕਰੀਬ ਸਰਕਾਰੀ ਕਣਕ ਜੋ ਲਾਭਪਾਤਰੀਆਂ ਨੂੰ ਸਸਤੇ ਰਾਸ਼ਨ ਸਕੀਮ ਤਹਿਤ ਵੰਡੀ ਜਾਣੀ ਹੈ ਨੂੰ ਖੁਰਦ ਬੁਰਦ ਕਰਨ ਦੀ ਫ਼ਿਰਾਕ 'ਚ ਹੈ। ਉਸ ਸੂਚਨਾ ਤੇ ਕਾਰਵਾਈ ਕਰਦੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਡਿਪੋ ਹੋਲਡਰ ਇਹ ਸਾਰੀ ਕਣਕ ਇੱਕ ਗੱਡੀ 'ਚ ਲੱਦ ਕੇ ਕਿਸੇ ਹੋਰ ਥਾਂ ਤੇ ਰੱਖ ਰਿਹਾ ਸੀ। ਇਸ ਦੌਰਾਨ ਮੌਕੇ ਤੇ ਪਹੁੰਚ ਕੇ ਡਿਪੋ ਹੋਲਡਰ ਸਮੇਤ ਦੋ ਲੋਕਾਂ ਨੂੰ 40 ਕੁਵਿੰਟਲ ਕਣਕ ਸਮੇਤ ਕਾਬੂ ਕੀਤਾ ਗਿਆ ਅਤੇ ਕੇਸ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।