ਤਰਨਤਾਰਨ: ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਕਤਲ ਮਾਮਲਾ ਜਲਦੀ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕੁਝ ਦਿਨ ਪਹਿਲਾਂ ਹੀ ਸ਼ੌਰਿਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਸੰਧੂ (Balwinder Singh Sandh) ਕਤਲ ਕੇਸ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸੀਬੀਆਈ ਜਾਂਚ (CBI probe) ਦੀ ਮੰਗ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ (Punjab and Haryana High Court) ਦਾ ਰੁਖ ਕੀਤਾ ਗਿਆ ਸੀ।
ਇਸ ਸਭ ਤੋਂ ਬਾਅਦ ਹੁਣ ਬਲਵਿੰਦਰ ਦੇ ਪਰਿਵਾਰ ਨੇ ਇਨਸਾਫ ਨਾ ਮਿਲਣ ਦੀ ਸੂਰਤ 'ਚ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ ਨਹੀਂ ਮਿਲਿਆ ਤਾਂ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਸ਼ੌਰਿਆ ਚੱਕਰ ਵਾਪਸ ਕਰ ਦੇਣਗੇ।
ਕਾਮਰੇਡ ਬਲਵਿੰਦਰ ਸੰਧੂ ਦੀ ਧਰਮਪਤਨੀ ਜਗਦੀਸ਼ ਕੌਰ ਨੇ ਅੱਜ ਕਿਹਾ ਕਿ ਜੇਕਰ ਅਸਲ ਕਾਤਲ ਨਾ ਫੜੇ ਗਏ, ਪਰਿਵਾਰ ਨੂੰ ਉਚਿਤ ਸੁਰੱਖਿਆ ਨਾ ਮੁਹੱਈਆ ਕਰਵਾਈ ਗਈ ਤਾਂ ਉਹ ਪਰਿਵਾਰ ਨੂੰ ਮਿਲੇ ਚਾਰੇ ਸ਼ੋਰਿਆ ਚੱਕਰ ਵਾਪਸ ਕਰ ਦੇਣਗੇ।
ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ,NCB ਵਲੋਂ ਨਾਲ ਲਿਜਾਇਆ ਗਿਆ
ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ 'ਚ ਦੋ ਹਫ਼ਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੀੜਤ ਪਰਿਵਾਰ ਪੁਲਿਸ ਜਾਂਚ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਾਮਰੇਡ ਬਲਵਿੰਦਰ ਸੰਧੂ ਦੇ ਪਰਿਵਾਰ ਦਾ ਅੇੈਲਾਨ, ਇਨਸਾਫ ਨਾ ਮਿਲਿਆ ਤਾਂ ਕਰਨਗੇ ਸ਼ੌਰਿਆ ਚੱਕਰ ਵਾਪਸ
ਏਬੀਪੀ ਸਾਂਝਾ
Updated at:
21 Nov 2020 02:39 PM (IST)
16 ਅਕਤੂਬਰ ਨੂੰ ਸੰਧੂ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਐਸਆਈਟੀ ਨੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਕਤਲ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।
- - - - - - - - - Advertisement - - - - - - - - -