ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ 'ਚ ਦੋ ਵੱਖ -ਵੱਖ ਵਾਰਦਾਤਾਂ 'ਚ ਦੋ ਵਿਅਕਤੀਆਂ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ। ਇੱਕ 80 ਸਾਲਾ ਬਜ਼ੁਰਗ ਦਾ ਕੁੱਝ ਅਣਪਛਾਤਿਆਂ ਵਲੋਂ ਤੇਜ ਧਾਰ ਹਥਿਆਰਾਂ ਨਾਲ ਮੋਗਾ ਦੇ ਪਿੰਡ ਡਾਲਾ 'ਚ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ 47 ਸਾਲਾ ਵਿਅਕਤੀ ਦਾ ਕਤਲ ਉਸਦੇ ਹੀ ਭਰਾ ਨੇ ਕਰ ਦਿੱਤਾ।


80 ਸਾਲਾ ਬਜ਼ੁਰਗ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ
ਮ੍ਰਿਤਕ ਦੀ ਪਛਾਣ ਬਚਿੱਤਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ 'ਚ ਲੜਕੀਆਂ ਦੇ ਸੀਨੀਅਰ ਸਕੈਂਡਰੀ ਸਕੂਲ 'ਚ ਚੌਂਕੀਦਾਰ ਵਜੋਂ ਕੰਮ ਕਰ ਰਿਹਾ ਸੀ।ਪੁਲਿਸ ਮੁਤਾਬਕ ਬਜ਼ੁਰਗ ਦਾ ਕਤਲ ਸਕੂਲ ਦੇ ਪਰਿਸਰ ਦੇ ਅੰਦਰ ਹੀ ਹੋਇਆ ਹੈ।ਲੌਕਡਾਊਨ ਕਾਰਨ ਸਕੂਲ ਬੰਦ ਸੀ ਅਤੇ ਬਜ਼ੁਰਗ ਪਿਛਲੇ ਦੋ ਮਹੀਨੇ ਤੋਂ ਸਕੂਲ ਦੇ ਅੰਦਰ ਹੀ ਰਹਿੰਦਾ ਸੀ।

ਇੱਕ ਹੋਰ ਵਾਰਦਾਤ 'ਚ 47 ਸਾਲਾ ਵਿਅਕਤੀ ਦਾ ਕਤਲ

47 ਸਾਲਾ ਭੁਪਿੰਦਰ ਸਿੰਘ ਦਾ ਕਤਲ ਕਥਿਤ ਤੌਰ ਤੇ ਉਸਦੇ ਹੀ ਭਰਾ ਨੇ ਸ਼ਨੀਵਾਰ ਨੂੰ ਪੁਰਨੇਵਾਲਾ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕਿ ਹੋਏ ਵਿਵਾਦ ਤੋਂ ਬਾਅਦ ਕਰ ਦਿੱਤਾ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿੰਦੇ ਨੇ ਕਥਿਤ ਤੌਰ ਤੇ ਆਪਣੇ ਭਰਾ ਭੁਪਿੰਦਰ ਦਾ ਡਾਂਗ ਨਾਲ ਸੱਟਾਂ ਮਾਰ ਕਤਲ ਕਰ ਦਿੱਤਾ।ਭੁਪਿੰਦਰ ਸਿੰਘ ਦੇ ਸਰੀਰ ਤੇ ਕਈ ਸੱਟਾਂ ਵਜੀਆਂ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।ਪੁਲਿਸ ਨੇ ਸ਼ਿੰਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ

ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ