ਛੱਤੀਸਗੜ੍ਹ: ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ 'ਚ ਇਕ ਸੁਰੱਖਿਆ ਕਰਮੀ ਨੇ ਕਥਿਤ ਤੌਰ 'ਤੇ ਆਪਣੇ ਤਿੰਨ ਸਾਥੀਆਂ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਘਟਨਾ 'ਚ ਦੋ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਹੈ।


ਪੁਲਿਸ ਮੁਤਾਬਕ ਛੱਤੀਸਗੜ੍ਹ ਹਥਿਆਰਬੰਦ ਬਲ ਦੀ ਨੌਵੀਂ ਬਟਾਲੀਅਨ ਦੇ ਕੈਂਪ 'ਚ ਸ਼ੁੱਕਰਵਾਰ ਰਾਤ ਸਹਾਇਕ ਪਲਟੂਨ ਕਮਾਂਡਰ ਘਨਸ਼ਾਮ ਕੁਮੇਟੀ ਨੇ ਆਪਣੀ ਸਰਵਿਸ ਰਾਇਫਲ ਨਾਲ ਗੋਲ਼ੀਬਾਰੀ ਕੀਤੀ।


ਇਹ ਵੀ ਪੜ੍ਹੋ: ਅਮਰੀਕਾ ਤੋਂ ਪਰਤੇ ਭਾਰਤੀਆਂ ਨੇ ਕੀਤਾ ਮਨੁੱਖੀ ਤਸਕਰੀ ਦੇ ਸ਼ਿਕਾਰ ਹੋਣ ਦਾ ਦਾਅਵਾ


ਇਸ ਘਟਨਾ 'ਚ ਪਲਟੂਨ ਕਮਾਂਡਰ ਬਿੰਦੇਸ਼ਵਰ ਸਾਹਨੀ ਤੇ ਹੌਲਦਾਰ ਰਾਮੇਸ਼ਵਰ ਸਾਹੂ ਦੀ ਮੌਤ ਹੋ ਗਈ ਤੇ ਪਲਾਟੂਨ ਕਮਾਂਡਰ ਲੱਛੂਰਾਮ ਪ੍ਰੇਮੀ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ ਆਪਸੀ ਵਿਵਾਦ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਗੋਲ਼ੀਆਂ ਚਲਾਉਣ ਵਾਲੇ ਸੁਰੱਖਿਆ ਕਰਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ


ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ