ਨਵੀਂ ਦਿੱਲੀ: ਜੰਮੂ ਕਸ਼ਮੀਰ ( jammu and kashmir) ਦੇ ਕੁਲਗਾਮ ਵਿੱਚ ਅੱਤਵਾਦੀਆਂ ਅਤੇ ਫੌਜਾਂ ਵਿਚਕਾਰ ਮੁੱਠਭੇੜ (Terrorists Encounter) ਸ਼ੁਰੂ ਹੋ ਗਈ ਹੈ। ਕੁਲਗਾਮ ਦੇ ਵੈਨਪੋਰਾ ਵਿੱਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀਆਂ ਖ਼ਬਰਾਂ ਮਿਲੀਆਂ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾਬੰਦੀ ਕਰ ਲਈ। ਸੈਨਾ, ਐਸਓਜੀ ਅਤੇ ਸੀਆਰਪੀਐਫ ਸਾਂਝੇ ਤੌਰ 'ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਰਹੇ ਹਨ।

ਪੁਲਵਾਮਾ ਵਿੱਚ ਦੂਜੇ ਹਮਲੇ ਵਿੱਚ ਵਰਤੀ ਗਈ ਕਾਰ ਹਿਜ਼ਬੁਲ ਅੱਤਵਾਦੀ ਦੀ:

ਪੁਲਵਾਮਾ ਵਿੱਚ ਨਾਕਾਮ ਕੀਤੇ ਗਏ ਕਾਰ ਬੰਬ ਹਮਲੇ ਬਾਰੇ ਵੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਨੇ ਕਾਰ ਦਾ ਅਸਲ ਮਾਲਕ ਲੱਭਣ ਦਾ ਦਾਅਵਾ ਕੀਤਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ, ਪੁਲਵਾਮਾ ਵਿੱਚ ਦੂਜੇ ਹਮਲੇ ਵਿੱਚ ਵਰਤੀ ਗਈ ਸੈਂਟਰੋ ਕਾਰ ਸ਼ੋਪੀਆਂ ਦੇ ਹਿਦਾਯਤੁੱਲਾ ਮਲਿਕ ਨਾਂ ਦੇ ਇੱਕ ਸਰਗਰਮ ਅੱਤਵਾਦੀ ਦੀ ਹੈ।

ਹਿਦਾਯਤੁੱਲਾ ਜੁਲਾਈ 2019 ਦੇ ਮਹੀਨੇ ਵਿੱਚ ਹਿਜ਼ੂਬਲ ਮੁਜਾਹਿਦੀਨ ਵਿੱਚ ਸ਼ਾਮਲ ਹੋਇਆ ਸੀ। 28 ਮਈ ਨੂੰ, ਪੁਲਵਾਮਾ ਦੇ ਆਯੂੰਗੁੰਡ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਸੇਂਟਰੋ ਕਾਰ ਨੂੰ ਰੋਕਿਆ ਸੀ ਜਿਸਨੂੰ 45 ਕਿੱਲੋ ਵਿਸਫੋਟਕ ਨਾਲ ਭਰੀ ਗਈ ਸੀ।

ਕਾਰ ਦੀ ਨੰਬਰ ਪਲੇਟ ਜਾਅਲੀ ਸੀ:

ਇਸ ਵਾਹਨ ਦਾ ਰਜਿਸਟਰੀ ਨੰਬਰ JK08B 1426 ਸੀ ਜੋ ਜਾਂਚ ਤੋਂ ਬਾਅਦ ਜਾਅਲੀ ਨਿਕਲਿਆ। ਇਹ ਨੰਬਰ ਜੰਮੂ ਦੇ ਕਠੂਆ ਨਿਵਾਸੀ ਸਾਹਿਲ ਕੁਮਾਰ ਦੇ ਮੋਟਰਸਾਈਕਲ ਦਾ ਸੀ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਮਲਿਕ ਦੱਖਣੀ ਭਾਰਤ ਦੇ ਕੇਰਲਾ ਵਿੱਚ ਪੜ੍ਹ ਰਿਹਾ ਸੀ ਅਤੇ ਅਚਾਨਕ ਜੁਲਾਈ 2019 ਵਿੱਚ ਵਾਪਸ ਪਰਤ ਆਇਆ। ਫਿਰ ਕੁਝ ਦਿਨਾਂ ਬਾਅਦ, ਜੁਲਾਈ ਵਿਚ ਉਹ ਘਰੋਂ ਗਾਇਬ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਤੇ ਹੁਣ ਉਸਦਾ ਨਾਂ ਸਾਹਮਣੇ ਆਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904