ਸਾਹਿਲ ਸ਼ਰਮਾ ਦੀ ਭਾਲ ਪੁਲਿਸ ਲੰਬੇ ਸਮੇਂ ਤੋਂ ਕਰ ਰਹੀ ਸੀ, ਪਰ ਸਾਹਿਲ ਸ਼ਰਮਾ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਸਾਹਿਲ ਸ਼ਰਮਾ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਕਲੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ।
ਐਸਟੀਐਫ ਦੇ ਮੁੱਖ ਏਆਈਜੀ ਰਸ਼ਪਾਲ ਸਿੰਘ ਨੇ ਕਿਹਾ
ਸਾਹਿਲ ਸ਼ਰਮਾ ਨੇ ਹੀ ਉਹ ਕੋਠੀ ਅੰਕੁਸ਼ ਨੂੰ ਦਵਾਈ ਸੀ। ਸਾਹਿਲ ਤੋਂ ਹੋਰ ਵੀ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਲਈ ਇੱਕ ਹੋਰ ਵੱਖਰੀ ਐਫਆਈਆਰ 'ਚ ਸਾਹਿਲ ਦੀ ਪੁਲਿਸ ਰਿਮਾਂਡ ਅਦਾਲਤ ਤੋਂ ਲਈ ਜਾਵੇਗੀ।-
ਇਸ ਤੋਂ ਇਲਾਵਾ ਐਸਟੀਐਫ ਗੁਜਰਾਤ ਪੁਲਿਸ ਤੋਂ ਤਿੰਨ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਤਿਆਰੀ ਕਰ ਰਹੀ ਹੈ।