Google ਨੇ Gmail ਲਈ ਨਵੀਂ ਵਿਸ਼ੇਸ਼ਤਾ ਲਿਆਂਦੀ ਹੈ ਜੋ ਉਪਭੋਗਤਾਵਾਂ ਨੂੰ Multiple Signature ਸ਼ਾਮਲ ਕਰਨ ਦੀ ਸਹੂਲਤ ਦਿੰਦੀ ਹੈ। Gmail ਤੇ ਹੁਣ ਤੁਸੀਂ ਵੱਖ-ਵੱਖ ਸਥਿਤੀਆਂ ਲਈ ਵੱਖਰੇ Signature ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਵਿਸ਼ੇਸ਼ਤਾ ਸਾਰੇ G Suit ਗਾਹਕਾਂ ਤੇ ਨਿੱਜੀ Google ਅਕਾਉਂਟਸ ਦੇ ਨਾਲ ਉਪਭੋਗਤਾਵਾਂ ਲਈ ਉਪਲਬਧ ਹੈ।
ਇਸ ਤੋਂ ਪਹਿਲਾਂ ਤੁਸੀਂ ਸਿਰਫ ਇੱਕ ਹੀ Gmail Signature ਦਾ ਇਸਤਮਾਲ ਕਰ ਸਕਦੇ ਸੀ। ਇਸ ਦਾ ਅਰਥ ਇਹ ਹੈ ਕਿ ਹੁਣ Gmail ਤੇ ਤੁਸੀਂ ਖਾਸ ਸਥਿਤੀਆਂ ਲਈ ਕੁਝ ਵੱਖ-ਵੱਖ Signatures ਨੂੰ ਨਿਰਧਾਰਤ ਕਰ ਸਕਦੇ ਹੋ ਤੇ ਜ਼ਰੂਰੀ ਨਹੀਂ ਕਿ ਹਰ ਜਗ੍ਹਾ ਇਕੋ ਦੀ ਹੀ ਵਰਤੋਂ ਕਰੋ।
Gmail ਵਿੱਚ ਇਸ ਵਿਸ਼ੇਸ਼ਤਾ ਲਈ ਕੋਈ ਅਪਡੇਟ ਦੀ ਲੋੜ ਨਹੀਂ ਹੈ ਤੇ ਇਹ ਡਿਫੌਲਟ ਰੂਪ ਵਿੱਚ ਉਪਲਬਧ ਹੋਵੇਗੀ। Gmail ਦੇ ਉਪਯੋਗਕਰਤਾ Settings (gear icon) > Settings > General > Signature > Create New ਤੇ ਜਾ ਕਿ ਇਸ ਨੂੰ ਬਦਲ ਸਕਦੇ ਹਨ। ਇੱਥੇ, ਜ਼ਰੂਰਤ ਅਨੁਸਾਰ ਉਪਭੋਗਤਾ Multiple Signature ਦਾਖਲ ਕਰ ਸਕਦੇ ਹਨ।