ਨਵੀਂ ਦਿੱਲੀ: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਲੜੀ ਦਾ ਸਲਾਮੀ ਮੈਚ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਚਪੀਸੀਏ) ਸਟੇਡੀਅਮ, ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ ਪਰ ਕੋਰੋਨਾਵਾਇਰਸ ਦੇ ਡਰ ਵਿਚਕਾਰ ਦਰਸ਼ਕਾਂ ਦੀ ਭੀੜ ਦੇਖਣ ਨੂੰ ਨਹੀਂ ਮਿਲੇਗੀ। ਦੇਸ਼ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਲਗਪਗ 58 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਮਨਮੋਹਕ ਸਟੇਡੀਅਮ ਖਾਲੀ ਦਿਖ ਸਕਦਾ ਹੈ।


ਮੈਚ ਪ੍ਰਬੰਧਕਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਚਪੀਸੀਏ) ਸਟੇਡੀਅਮ ਦੀਆਂ 40 ਪ੍ਰਤੀਸ਼ਤ ਟਿਕਟਾਂ ਦੇ ਨੇੜੇ-ਤੇੜੇ ਬੁੱਧਵਾਰ ਤੱਕ ਬਿਨਾਂ ਵਿਕਰੀ 'ਤੇ ਪਈਆਂ ਰਹੀਆਂ। ਪ੍ਰਦੇਸ਼ ਦੀ ਰਾਜਧਾਨੀ ਤੋਂ ਲਗਪਗ 250 ਕਿਲੋਮੀਟਰ ਦੀ ਦੂਰੀ 'ਤੇ ਬਣੇ ਇਸ ਸਟੇਡੀਅਮ ਵਿੱਚ 22,000 ਲੋਕਾਂ ਦੇ ਬੈਠਨ ਦੀ ਸਮਰੱਥਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਕ੍ਰਿਕਟ ਪ੍ਰੇਮੀ ਤੇ ਵੱਡੇ ਪੱਧਰ 'ਤੇ ਵਿਦੇਸ਼ੀ ਆਪਣੇ ਆਪ ਨੂੰ ਯਾਤਰਾ ਕਰਨ ਤੇ ਜਨਤਕ ਇਕੱਠਾਂ ਵਿੱਚ ਸ਼ਾਮਲ ਹੋਣ 'ਤੇ ਰੋਕ ਲਾ ਕੇ ਸਾਵਧਾਨੀ ਦੇ ਉਪਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ੀ ਲੋਕਾਂ ਦੇ ਡਰ ਨੂੰ ਇੱਕ ਪਾਸੇ ਕਰਦਿਆਂ, ਭਾਰਤ ਦੇ ਕਾਰਪੋਰੇਟ ਘਰਾਣਿਆਂ ਨੇ ਵੀ ਸਟੇਡੀਅਮ ਤੋਂ ਦੂਰ ਰਹਿਣ ਨੂੰ ਤਰਜੀਹ ਦਿੱਤੀ ਹੈ।

ਮੈਚ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਮੌਸਮ ਦੀ ਚਿਤਾਵਨੀ, ਜਿਸ ਨੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ, ਨੇ ਭਾਰਤੀ ਪ੍ਰਸ਼ੰਸਕਾਂ ਦੇ ਵੱਡੇ ਹਿੱਸੇ ਨੂੰ ਮੈਚ ਦੇਖਣ ਤੋਂ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਮੈਚ ਵੀਕੈਂਡ 'ਤੇ ਨਹੀਂ ਹੋ ਰਿਹਾ ਹੈ ਜਿਸ ਕਾਰਨ ਬਹੁਤੇ ਲੋਕ ਇਸ ਮੈਚ 'ਚ ਸ਼ਾਮਲ ਨਹੀਂ ਹੋਣਗੇ।