ਜਹਾਜ਼ ਦੇ ਡਿੱਗ ਜਾਣ ਤੋਂ ਬਾਅਦ ਇਸ ਨੂੰ ਅੱਗ ਲੱਗੀ ਅਤੇ ਧੂੰਆਂ ਉੱਠਣਾ ਸ਼ੁਰੂ ਹੋਇਆ। ਜਹਾਜ਼ ਡਿੱਗਣ ਤੋਂ ਉਸ ਜਗ੍ਹਾ ਤੋਂ ਕੁਝ ਦੂਰੀ 'ਤੇ ਪਾਕਿਸਤਾਨੀ ਸਪੋਰਟਸ ਬੋਰਡ ਦੇ ਕਰਮਚਾਰੀਆਂ ਦੀ ਇੱਕ ਕਲੋਨੀ ਹੈ। ਪੁਲਿਸ ਨੇ ਦੱਸਿਆ ਕਿ ਇਲਾਕਾ ਘੇਰ ਲਿਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਇੱਕ ਬਿਆਨ ਪਾਕਿਸਤਾਨ ਹਵਾਈ ਸੈਨਾ ਵੱਲੋਂ ਵੀ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਹੈੱਡਕੁਆਰਟਰ ਦੁਆਰਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੁਕਮ ਦਿੱਤਾ ਗਿਆ ਹੈ।
ਪਾਕਿਸਤਾਨ ਦਿਵਸ ਜਾਂ ਪਾਕਿਸਤਾਨ ਰੈਜ਼ੋਲੂਸ਼ਨ ਡੇਅ, ਜਿਸ ਨੂੰ ਗਣਤੰਤਰ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ, 23 ਮਾਰਚ, 1940 ਨੂੰ ਲਾਹੌਰ ਦੇ ਮਤੇ ਨੂੰ ਪਾਸ ਕਰਨ ਅਤੇ ਪਾਕਿਸਤਾਨ ਦੇ ਪਹਿਲੇ ਸੰਵਿਧਾਨ ਦੀ ਮਨਜ਼ੂਰੀ ਲਈ ਮਨਾਇਆ ਜਾਂਦਾ ਹੈ।