Punjab News : ਦੁਬਈ ਤੋਂ ਭਾਰਤ ਸੋਨਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਵਿਭਾਗ ਦੀਆਂ ਟੀਮਾਂ ਨੇ ਖੰਨਾ ਦੀ ਗੁਰਬਚਨ ਕਾਲੋਨੀ ਵਿਖੇ ਰੇਡ ਕੀਤੀ। ਸਹਾਇਕ ਕਮਿਸ਼ਨਰ ਮੀਨਾ ਸ਼ਰਮਾ ਦੀ ਅਗਵਾਈ ਹੇਠ ਰੇਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਖੰਨਾ ਦਾ ਸੂਰਜ ਜੋ ਕਿ ਰੇਹੜੀ ਚਲਾਉਂਦਾ ਹੈ 22 ਫਰਵਰੀ ਨੂੰ ਦੁਬਈ ਗਿਆ ਸੀ ਜਿਸ ਦਾ ਸੰਬੰਧ ਸੋਨਾ ਤਸਕਰੀ ਨਾਲ ਦੱਸਿਆ ਜਾ ਰਿਹਾ ਹੈ। ਟੀਮ ਨੇ ਸੂਰਜ ਦੇ ਘਰ ਰੇਡ ਮਾਰੀ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਕਸਟਮ ਵਿਭਾਗ ਨੇ ਸੋਨਾ ਤਸਕਰੀ ਮਾਮਲੇ ਵਿਚ ਖੰਨਾ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। 


ਸੂਰਜ ਦੀ ਪਤਨੀ ਨੇ ਦਿੱਤਾ ਇਹ ਬਿਆਨ 


ਸੂਰਜ ਦੀ ਪਤਨੀ ਕੋਮਲ ਨੇ ਕਿਹਾ ਕਿ ਉਸ ਦਾ ਪਤੀ ਘਰ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਦੋਸਤ ਦਾ ਯੂਪੀ ਵਿਚ ਵਿਆਹ ਹੈ। ਉਹ ਯੂਪੀ ਜਾ ਰਿਹਾ ਹੈ। 22 ਫਰਵਰੀ ਨੂੰ ਸੂਰਜ ਘਰੋਂ ਚਲਾ ਗਿਆ ਸੀ। ਸੂਰਜ ਨਾਲ ਵਟਸਐੱਪ ਰਾਹੀਂ ਗੱਲ ਹੁੰਦੀ ਸੀ। ਦੋ ਦਿਨਾਂ ਤੋਂ ਉਸ ਦਾ ਫੋਨ ਬੰਦ ਆ ਰਿਹਾ ਸੀ ਤਾਂ ਅੱਜ ਪੁਲਿਸ ਘਰ ਆ ਗਈ। ਸੂਰਜ ਦੀ ਪਤਨੀ ਕੋਮਲ ਨੇ ਕਿਹਾ, ਅਫ਼ਸਰ ਉਹਨਾਂ ਨੂੰ ਕੁਝ ਨਹੀਂ ਦੱਸ ਕੇ ਗਏ। ਸੂਰਜ ਦੇ ਸਾਲੇ ਮਨੀਸ਼ ਨੇ ਕਿਹਾ, ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ