ਫਰੀਦਕੋਟ ਪੁਲਿਸ ਨੇ ਮਹਿਜ 5 ਘੰਟਿਆਂ 'ਚ ਅਗਵਾ ਹੋਏ ਬੱਚੇ ਦਾ ਕੇਸ ਕੀਤਾ ਹੱਲ
ਏਬੀਪੀ ਸਾਂਝਾ | 06 Mar 2020 07:56 PM (IST)
ਫਰੀਦਕੋਟ ਪੁਲਿਸ ਨੇ ਪਿੰਡ ਫਿੱਡੇ ਕਲਾਂ ਤੋਂ ਅਗਵਾ ਕੀਤੇ ਗਏ ਇੱਕ ਪੰਜ ਮਹੀਨੇ ਦੇ ਬੱਚੇ ਨੂੰ ਮਹਿਜ 5 ਘੰਟਿਆ 'ਚ ਲੱਭਕੇ ਉਸਦੇ ਮਾਪਿਆਂ ਹਵਾਲੇ ਕੀਤਾ ਹੈ।
ਫਰੀਦਕੋਟ: ਫਰੀਦਕੋਟ ਪੁਲਿਸ ਨੇ ਪਿੰਡ ਫਿੱਡੇ ਕਲਾਂ ਤੋਂ ਅਗਵਾ ਕੀਤੇ ਗਏ ਇੱਕ ਪੰਜ ਮਹੀਨੇ ਦੇ ਬੱਚੇ ਨੂੰ ਮਹਿਜ 5 ਘੰਟਿਆ 'ਚ ਲੱਭਕੇ ਉਸਦੇ ਮਾਪਿਆਂ ਹਵਾਲੇ ਕੀਤਾ ਹੈ।ਪੁਲਿਸ ਨੇ ਅਗਵਾਕਾਰ ਔਰਤ ਨੂੰ ਉਸ ਦੀ ਇੱਕ ਨਾਬਾਲਿਗ ਸਾਥੀ ਸਮੇਤ ਗ੍ਰਿਫਤਾਰ ਕਰ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟਰੀ ਵੀ ਬ੍ਰਾਮਦ ਕਰ ਲਿਆ ਹੈ। ਮਨਜੀਤ ਸਿੰਘ ਢੇਸੀ ਐਸਐਸਪੀ ਫਰੀਦਕੋਟ ਨੇਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਵਿੱਚ ਜਿਲ੍ਹੇ ਦੇ ਪਿੰਡ ਫਿੱਡੇਕਲਾਂ ਦੇ ਇੱਕ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਉਹਨਾਂ ਦਾ 5 ਮਹੀਨੇ ਦਾ ਬੱਚਾ ਰਾਤ ਵੇਲੇ ਕਰੀਬ 3 ਕੁ ਵਜੇ ਘਰੋਂ ਗਾਇਬ ਹੋ ਗਿਆ ਹੈ।ਉਹਨਾਂ ਦੱਸਿਆ ਕਿ ਬੱਚੇ ਦੇ ਘਰੋਂ ਅਗਵਾ ਹੋਣ ਬਾਰੇ ਜਵੇਂ ਹੀ ਪੁਲਿਸ ਨੂੰ ਸੂਚਨਾਂ ਮਿਲੀ ਤਾਂ ਪੁਲਿਸ ਨੇ ਵੱਖ ਵੱਖ ਟੀਮਾ ਬਣਾ ਕੇ ਭਾਲ ਅਰੰਭ ਕਰ ਦਿੱਤੀ। ਉਹਨਾਂ ਦੱਸਿਆ ਕਿ ਅਗਵਾਕਾਰ ਔਰਤ ਤੋਂ ਮੁਢਲੀ ਪੁਛਗਿੱਛ ਕਰਨ ਤੇ ਪਤਾ ਚੱਲਿਆ ਹੈ ਕਿ ਉਹ ਬੱਚੇ ਨੂੰ ਅੱਗੇ ਵੇਚਣਾਂ ਚਹਾਉਂਦੀ ਸੀ ਇਸ ਲਈ ਹੀ ਉਸ ਨੇ ਬੱਚੇ ਨੂੰ ਅਗਵਾ ਕੀਤਾ ਸੀ।