ਨਵੀਂ ਦਿੱਲੀ: ਭਾਰਤੀ IT ਕੰਪਨੀਆਂ ਦੀਆਂ ਵੀਜ਼ਾ ਅਰਜ਼ੀਆਂ ਖਾਰਜ਼ ਹੋਣ ਕਰਕੇ ਭਾਰਤੀ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸਾਲ 2019 'ਚ ਭਾਰਤੀ IT ਕੰਪਨੀਆਂ ਦੀਆਂ 20 ਫ਼ੀਸਦੀ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ। ਇਹ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਸਭ ਤੋਂ ਜ਼ਿਆਦਾ ਦਰ ਹੈ।

ਉੱਥੇ ਹੀ ਜੇ ਗੱਲ ਕਰੀਏ ਅਮਰੀਕੀ IT ਕੰਪਨੀਆਂ ਦੀ ਤਾਂ ਅਮਰੀਕਾ ਉਨ੍ਹਾਂ ਤੇ ਖਾਸਾ ਮਿਹਰਬਾਨ ਹੈ ਕਿਉਂਕਿ ਦੂਜੇ ਦੇਸ਼ਾਂ ਦੀਆਂ IT ਕੰਪਨੀਆਂ ਦੇ ਵੀਜ਼ਾ ਰੱਦ ਹੋਣ ਦੇ ਮਾਮਲੇ ਬਹੁਤ ਘੱਟ ਹਨ। ਸਾਲ 2019 'ਚ ਭਾਰਤੀਆਂ ਦੇ H-1B ਵੀਜ਼ਾ ਰੱਦ ਕਰਨ ਦੀ ਦਰ 21 ਫ਼ੀਸਦੀ ਰਹੀ। ਹਾਲਾਂਕਿ ਇਹ ਸਾਲ 2018 'ਚ 24 ਫ਼ੀਸਦੀ ਦੇ ਮੁਕਾਬਲੇ ਘੱਟ ਰਹੀ।

2019 'ਚ ਟੀਸੀਐਸ ਦੀ 31 ਫ਼ੀਸਦੀ H-1B ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ। ਵਿਪਰੋ ਦੀਆਂ 47 ਤੇ ਟੈੱਕ ਮਹਿੰਦਰਾ ਦੀਆਂ 37 ਫ਼ੀਸਦੀ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ। ਜਦਕਿ ਐਮੇਜ਼ੌਨ ਤੇ ਗੂਗਲ ਲਈ ਵੀਜ਼ਾ ਅਰਜ਼ੀ ਰੱਦ ਕਰਨ ਦੀ ਦਰ ਸਿਰਫ਼ 4 ਫ਼ੀਸਦੀ ਰਹੀ, ਮਾਈਕ੍ਰੋਸਾਫ਼ਟ ਲਈ ਇਹ 6 ਫ਼ੀਸਦੀ ਰਹੀ ਤੇ ਫ਼ੇਸਬੁੱਕ, ਵਾਲਮਾਰਟ ਲਈ ਇਹ ਸਿਰਫ਼ 3 ਫ਼ੀਸਦੀ ਹੀ ਰਹੀ।