ਹੈਦਰਾਬਾਦ: ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਬੱਚਾ ਪੜ੍ਹ ਲਿਖ ਕੇ ਚੰਗਾ ਇਨਸਾਨ ਬਣੇ ਤੇ ਵਧੀਆ ਕੰਮ ਕਾਜ ਕਰਕੇ ਸਫ਼ਲਤਾ ਹਾਸਲ ਕਰੇ ਪਰ ਕੁਝ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੁਝ ਜ਼ਿਆਦਾ ਹੀ ਚਿੰਤਾ ਵਿੱਚ ਹੁੰਦੇ ਹਨ। ਹੈਦਰਾਬਾਦ ਤੋਂ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜੋ ਹਰ ਕਿਸੇ ਦਾ ਦਿਲ ਦਹਿਲਾ ਦੇਵੇਗੀ। ਇੱਥੇ ਬੱਚੇ ਵੱਲੋਂ ਪੜ੍ਹਾਈ ਨਾ ਕਰਨ ਤੇ ਗੁੱਸੇ 'ਚ ਆਏ ਬਾਪ ਨੇ ਸੋਮਵਾਰ ਨੂੰ ਆਪਣੇ 10 ਸਾਲਾ ਬੇਟੇ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ। ਬਾਪ ਦਾ ਇਲਜ਼ਾਮ ਸੀ ਕਿ ਬੱਚਾ ਪੜ੍ਹਾਈ ਵਿੱਚ ਮੰਨ ਨਹੀਂ ਲਾ ਰਿਹਾ। ਇਸ ਘਟਨਾ ਮਗਰੋਂ ਬੱਚੇ ਦਾ ਸਰੀਰ 60 ਫੀਸਦ ਸੜ੍ਹ ਗਿਆ ਹੈ ਤੇ ਸਿਵਲ ਹਸਪਤਾਲ ਵਿੱਚ ਉਸ ਦਾ ਇਲਾਜ ਜਾਰੀ ਹੈ। ਲੜਕੇ ਦਾ ਪਿਤਾ, ਇੱਕ ਮਜ਼ਦੂਰ ਹੈ ਤੇ ਘਟਨਾ ਤੋਂ ਬਆਦ ਹੀ ਫਰਾਰ ਹੈ। ਪੁਲਿਸ ਮੁਤਾਬਿਕ ਘਟਨਾ ਐਤਵਾਰ ਰਾਤ ਨੂੰ ਇੱਥੇ ਕੁੱਕਟਪੱਲੀ ਹਾਊਸਿੰਗ ਬੋਰਡ ਦੇ ਖੇਤਰ ਵਿੱਚ ਵਾਪਰੀ।