ਨੌਜਵਾਨ ਨੇ ਅਧਿਆਪਕ ਦਾ ਸਿਰ ਕੀਤਾ ਕਲਮ, ਪੁਲਿਸ ਨੇ ਗੋਲੀ ਮਾਰ ਕੀਤਾ ਢੇਰ
ਏਬੀਪੀ ਸਾਂਝਾ | 17 Oct 2020 06:19 PM (IST)
ਫਰਾਂਸ ਵਿੱਚ ਨਬੀ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਨ ਵਾਲੇ ਇੱਕ ਅਧਿਆਪਕ ਦਾ ਸ਼ੁੱਕਰਵਾਰ ਇੱਕ ਵਿਅਕਤੀ ਨੇ ਸਿਰ ਕਲਮ ਕਰ ਦਿੱਤਾ।
ਸੰਕੇਤਕ ਤਸਵੀਰ
ਪੈਰਿਸ: ਫਰਾਂਸ ਵਿੱਚ ਨਬੀ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਨ ਵਾਲੇ ਇੱਕ ਅਧਿਆਪਕ ਦਾ ਸ਼ੁੱਕਰਵਾਰ ਇੱਕ ਵਿਅਕਤੀ ਨੇ ਸਿਰ ਕਲਮ ਕਰ ਦਿੱਤਾ।ਜਿਸ ਤੋਂ ਪੁਲਿਸ ਤੋਂ ਬਾਅਦ ਪੁਲਿਸ ਨੇ ਕਾਤਲ ਨੂੰ ਵੀ ਗੋਲੀ ਮਾਰ ਦਿੱਤੀ।ਉਧਰ ਇਸ ਮਾਮਲੇ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਅੱਤਵਾਦੀ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਬੇਰਹਿਮੀ ਵਾਲੀ ਘਟਨਾ ਈਰਾਗਨੀ ਸ਼ਹਿਰ 'ਚ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ, ਚਾਕੂ ਅਤੇ ਏਅਰਸੌਫਟ ਬੰਦੂਕ ਨਾਲ ਲੈਸ ਸੀ ਜਿਸ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਸੁਟਿਆ।ਦੱਸਿਆ ਜਾ ਰਿਹਾ ਹੈ ਕਿ ਇੱਕ ਮਿਡਲ-ਸਕੂਲ ਅਧਿਆਪਕ ਨੇ ਨਬੀ ਮੁਹੰਮਦ ਦੇ ਕਾਰਟੂਨ ਦਿਖਾਏ। ਜਿਸ ਤੋਂ ਬਾਅਦ ਨੌਜਵਾਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਸਿਰ ਧੜ ਤੋਂ ਵੱਖਰਾ ਕਰ ਸੁਟਿਆ।