ਤਰਨਤਾਰਨ 'ਚ ਕਤਲ ਕੀਤੇ ਗਏ ਰਾਜਵਿੰਦਰ ਸਿੰਘ ਉਰਫ ਰਾਜ (Rajiwinder Singh @ Raj) ਦੇ ਮਾਮਲੇ ਵਿੱਚ ਇੱਕ ਪੋਸਟ ਸਾਹਮਣੇ ਆਈ ਹੈ । ਇਸ ਹਮਲੇ ਦੀ ਜ਼ਿੰਮੇਵਾਰੀ ਗੋਪੀ ਧਨਸ਼ਾਮਪੁਰੀਆ (Gopi Dhanshampuria) ਨੇ ਲਈ ਹੈ । ਉਸ ਦੇ ਨਾਂ ‘ਤੇ ਕਥਿੱਤ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ ਪੱਟੀ ਵਿੱਚ ਇੱਕ ਕਤਲ ਹੋਇਆ ਹੈ ਜਿਸ ਦੀ ਜ਼ਿੰਮੇਵਾਰੀ ਦੋਨੀ ਬਲ ਅਤੇ ਪ੍ਰਭ ਦਸੂਵਾਲਾ ਨੇ ਲਈ ਹੈ । ਜਦੋਂ ਸਾਡੇ ਭਰਾ ਫੌਜੀ ਦਾ ਕਤਲ ਹੋਇਆ ਸੀ ਤਾਂ ਇੱਕ ਸ਼ਕਸ ਨੇ ਮੁਲਜ਼ਮ ਪ੍ਰੀਤ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੱਤੀ ਸੀ ।
ਰਾਜਵਿੰਦਰ ਸਿੰਘ ਉਰਫ ਰਾਜੂ ਨੇ ਉਨ੍ਹਾਂ ਦੇ ਹਥਿਆਰ ਸੰਭਾਲੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਸੀ। ਇਸ ਵਿਅਕਤੀ ਨੇ ਸਾਡੇ ਭਰਾ ਫੌਜੀ ਦੇ ਨਾਲ ਗੈਰ ਕਾਨੂੰਨੀ ਕੰਮ ਕੀਤਾ ਸੀ । ਇਸ ਲਈ ਅਸੀਂ ਆਪਣੇ ਫੌਜੀ ਭਰਾ ਦਾ ਬਦਲਾ ਲਿਆ ਹੈ । ਇਹ ਕੰਮ ਸਾਡੇ ਛੋਟੇ ਭਰਾ ਅਫਰੀਦੀ ਤੂਤਾਵਾਲ ਨੇ ਕੀਤਾ ਹੈ । ਕੋਈ ਹੋਰ ਸਾਡੇ ਬਾਰੇ ਬੋਲੇਗਾ ਤਾਂ ਉਹ ਵੀ ਤਿਆਰ ਰਹੇ । ਸਾਰਿਆਂ ਦੀ ਵਾਰੀ ਆਵੇਗੀ । ਇੰਤਜ਼ਾਰ ਕਰੋ ।
ਮ੍ਰਿਤਕ ਰਾਜਵਿੰਦਰ ਸਿੰਘ ਉਰਫ ਰਾਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਜ਼ਦੀਕੀ ਹੈ । ਹਮਲੇ ਦੀ ਜ਼ਿੰਮੇਵਾਰੀ ਗੋਪੀ ਧਨਸ਼ਾਮਪੁਰੀਆ ਗੈਂਗ ਨੇ ਲਈ ਹੈ । ਪੁਲਿਸ ਨੇ ਦੱਸਿਆ ਕਿ ਤਲਵੰਡੀ ਪਿੰਡ ਵਿੱਚ ਇੱਕ ਮਹਿਲਾ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਸੀ । ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਉੱਥੇ ਆਇਆ ਸੀ । ਸਰਪੰਚ ਚੁਣੇ ਜਾਣ ਦੇ ਬਾਅਦ ਉਹ ਵਾਪਸ ਜਾ ਰਿਹਾ ਸੀ । ਉਸੇ ਵੇਲੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਰਾਜਵਿੰਦਰ ਦੀ ਛਾਤੀ ਵਿੱਚ ਗੋਲੀਆਂ ਮਾਰਿਆ । ਹਮਲਾਵਰ ਮੋਟਰ ਸਾਈਕਲ ਤੇ ਆਏ ਸਨ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.