Emraan Hashmi Injured: ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੈਦਰਾਬਾਦ ਵਿੱਚ ਇੱਕ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਇਮਰਾਨ ਨੂੰ ਇਹ ਸੱਟਾਂ ਲੱਗੀਆਂ। ਖਬਰ ਹੈ ਕਿ ਇਮਰਾਨ ਫਿਲਮ Godachari 2 ਦੇ ਸੈੱਟ 'ਤੇ ਆਪਣੇ ਸਟੰਟ ਖੁਦ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ।


ਇਮਰਾਨ ਹਾਸ਼ਮੀ ਕਿਵੇਂ ਹੋਏ ਜ਼ਖਮੀ?


ਫਿਲਮ 'Godachari 2' ਦੇ ਸੈੱਟ 'ਤੇ ਅੱਜ ਅਦਾਕਾਰ ਇਮਰਾਨ ਹਾਸ਼ਮੀ ਨਾਲ ਹਾਦਸਾ ਵਾਪਰ ਗਿਆ। ਇੱਕ ਸੀਨ ਦੀ ਸ਼ੂਟਿੰਗ ਦੌਰਾਨ ਅਭਿਨੇਤਾ ਨੂੰ ਗਰਦਨ 'ਤੇ ਸੱਟ ਲੱਗ ਗਈ ਸੀ। ਇਮਰਾਨ ਹਾਸ਼ਮੀ ਦੀ ਇਹ ਤਸਵੀਰ 'ਗੁਡਾਚਾਰੀ 2' ਦੇ ਸ਼ੂਟਿੰਗ ਸੈੱਟ ਤੋਂ ਵਾਪਸ ਆਉਣ ਤੋਂ ਬਾਅਦ ਸਾਹਮਣੇ ਆਈ ਹੈ। ਇਸ ਤਸਵੀਰ 'ਚ ਇਮਰਾਨ ਹਾਸ਼ਮੀ ਗਰਦਨ 'ਤੇ ਸੱਟ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਇਮਰਾਨ ਹਾਸ਼ਮੀ ਦੇ ਪ੍ਰਸ਼ੰਸਕ ਕਾਫੀ ਦੁਖੀ ਹੋ ਗਏ ਹਨ।


Read MOre: Happy Raikoti: ਹੈਪੀ ਰਾਏਕੋਟੀ ਨੇ ਪਤਨੀ ਨਾਲ ਪਹਿਲੀ ਵਾਰ ਰੋਮਾਂਟਿਕ ਤਸਵੀਰ ਕੀਤੀ ਸਾਂਝੀ, ਗਾਇਕ ਬੋਲਿਆ- 'My Lifeline'



ਦੱਖਣ ਦੀ ਫਿਲਮ 'ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ?


ਬਾਲੀਵੁੱਡ ਤੋਂ ਬਾਅਦ ਇਮਰਾਨ ਹਾਸ਼ਮੀ ਹੁਣ ਸਾਊਥ ਫਿਲਮਾਂ 'ਚ ਵੀ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਜਾ ਰਹੇ ਹਨ। ਇਮਰਾਨ ਹਾਸ਼ਮੀ ਸਾਊਥ ਦੀ ਸੁਪਰਹਿੱਟ ਫਿਲਮ 'ਗੁਡਾਚਾਰੀ' ਦੇ ਦੂਜੇ ਭਾਗ 'ਚ ਨਜ਼ਰ ਆਉਣ ਵਾਲੇ ਹਨ। ਅਭਿਨੇਤਾ ਨੂੰ ਆਖਰੀ ਵਾਰ ਟਾਈਗਰ 3 ਵਿੱਚ ਦੇਖਿਆ ਗਿਆ ਸੀ। ਇਸ ਫਿਲਮ 'ਚ ਅਭਿਨੇਤਾ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਟਾਈਗਰ 3 ਵਿੱਚ ਇਮਰਾਨ ਦੇ ਨਾਲ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ਵਿੱਚ ਸਨ।