Shocking Revelation: ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਨੇ 90 ਦੇ ਦਹਾਕੇ ਵਿੱਚ ਖੂਬ ਨਾਂਅ ਕਮਾਇਆ। ਕਪੂਰ ਪਰਿਵਾਰ 'ਚ ਪੈਦਾ ਹੋਣ ਕਾਰਨ ਉਨ੍ਹਾਂ ਨੇ ਐਕਟਿੰਗ 'ਚ ਆਪਣਾ ਕਰੀਅਰ ਬਣਾਇਆ। ਦੱਸ ਦੇਈਏ ਕਿ ਕਰਿਸ਼ਮਾ ਨੇ 16 ਸਾਲ ਦੀ ਉਮਰ 'ਚ ਫਿਲਮ 'ਪ੍ਰੇਮ ਕੈਦੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਦੇ ਲਈ ਉਨ੍ਹਾਂ ਆਪਣੀ ਪੜ੍ਹਾਈ ਵੀ ਅੱਧ ਵਿਚਾਲੇ ਛੱਡ ਦਿੱਤੀ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। 


ਕਰਿਸ਼ਮਾ ਨੇ ਇਸ ਸ਼ਖਸ ਨੂੰ ਆਪਣੀ ਮਾਂ ਦੇ ਸਾਹਮਣੇ ਕੀਤਾ ਕਿੱਸ 


ਹਾਲਾਂਕਿ, ਕਰਿਸ਼ਮਾ ਕਪੂਰ ਦੇ ਕਰੀਅਰ 'ਚ ਫਿਲਮ 'ਰਾਜਾ ਹਿੰਦੁਸਤਾਨੀ' ਮੀਲ ਦਾ ਪੱਥਰ ਸਾਬਤ ਹੋਈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਸੀ। ਇਸ ਫਿਲਮ 'ਚ ਉਨ੍ਹਾਂ ਦੀ ਅਤੇ ਆਮਿਰ ਖਾਨ ਦੀ ਰੋਮਾਂਟਿਕ ਕੈਮਿਸਟਰੀ ਦੇਖ ਕੇ ਹਰ ਕੋਈ ਦੀਵਾਨਾ ਹੋ ਗਿਆ ਸੀ ਪਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕਰਿਸ਼ਮਾ ਦੇ ਪਸੀਨੇ ਛੁੱਟ ਗਏ ਸੀ। ਦਰਅਸਲ, ਫਿਲਮ ਵਿੱਚ ਕਰਿਸ਼ਮਾ ਨੇ ਇੱਕ ਕਿੰਸਿਗ ਸੀਨ ਸ਼ੂਟ ਕਰਨਾ ਸੀ, ਜਿਸ ਲਈ ਉਸਨੇ ਲਗਭਗ 47 ਰੀਟੇਕ ਦਿੱਤੇ ਸੀ। ਅਜਿਹੇ 'ਚ ਇਹ ਕਿਸਿੰਗ ਸੀਨ ਫਿਲਮ ਦਾ ਸਭ ਤੋਂ ਲੰਬਾ ਸ਼ੂਟ ਸੀਨ ਬਣ ਗਿਆ ਸੀ।


Read MOre: Happy Raikoti: ਹੈਪੀ ਰਾਏਕੋਟੀ ਨੇ ਪਤਨੀ ਨਾਲ ਪਹਿਲੀ ਵਾਰ ਰੋਮਾਂਟਿਕ ਤਸਵੀਰ ਕੀਤੀ ਸਾਂਝੀ, ਗਾਇਕ ਬੋਲਿਆ- 'My Lifeline'



ਇਸ ਦੌਰਾਨ ਸੈੱਟ 'ਤੇ ਉਨ੍ਹਾਂ ਦੀ ਮਾਂ ਬਬੀਤਾ ਵੀ ਮੌਜੂਦ ਸੀ। ਉਨ੍ਹਾਂ ਨਿਰਦੇਸ਼ਕ ਨੇ ਕਰਿਸ਼ਮਾ ਨੂੰ ਕੰਫਰਟੇਬਲ ਕਰਨ ਲਈ ਬੁਲਾਇਆ ਸੀ, ਕਿਉਂਕਿ ਉਸ ਸਮੇਂ ਕਰਿਸ਼ਮਾ ਛੋਟੀ ਸੀ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹੇ ਸੀਨ ਸ਼ੂਟ ਨਹੀਂ ਕੀਤੇ ਸੀ। ਇਸ ਗੱਲ ਦਾ ਖੁਲਾਸਾ ਖੁਦ ਫਿਲਮ ਦੇ ਨਿਰਦੇਸ਼ਕ ਧਰਮੇਸ਼ ਦਰਸ਼ਨ ਨੇ ਕੀਤਾ ਸੀ।


ਕਰਿਸ਼ਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਆਪਣੇ ਕਰੀਅਰ 'ਚ ਕਈ ਸਫਲ ਫਿਲਮਾਂ 'ਅੰਦਾਜ਼', 'ਕੁਲੀ ਨੰਬਰ 1', 'ਜੁੜਵਾ, ਹੀਰੋ ਨੰਬਰ' 1', 'ਬੀਵੀ ਨੰਬਰ 1', 'ਹਸੀਨਾ ਮਾਨ ਜਾਏਗੀ', 'ਦੁਲਹਨ ਹਮ ਲੇ ਜਾਏਂਗੇ', 'ਚਲ ਮੇਰੇ ਭਾਈ', 'ਸਾਜਨ ਚਲੇ ਸਸੁਰਾਲ' ਆਦਿ। ਕਰਿਸ਼ਮਾ ਆਖਰੀ ਵਾਰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਮਰਡਰ ਮੁਬਾਰਕ' 'ਚ ਨਜ਼ਰ ਆਈ ਸੀ।