ਪੱਟੀ : ਤਰਨਤਾਰਨ ਦੇ ਪੱਟੀ 'ਚ ਇਕ ਨਵ-ਵਿਆਹੁਤਾ ਦਾ ਉਸ ਦੇ ਭਰਾਵਾਂ ਵੱਲੋਂ ਸ਼ਰੇਆਮ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਨੇਹਾ ਨੇ ਲਵ ਮੈਰਿਜ ਕਰਵਾਈ ਸੀ, ਜਿਸ ਕਰਕੇ ਇਸ ਦੇ ਭਰਾਵਾਂ ਨੇ ਇਸ ਨੂੰ ਸ਼ਰੇਆਮ ਵੱਢ ਦਿੱਤਾ। ਐਸਐਚਓ ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਆਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਸ਼ੁੱਕਰਵਾਰ ਰਾਤ ਨੂੰ ਭਰਾ ਤੇ ਚਾਚੇ ਨੇ 18 ਸਾਲਾ ਲੜਕੀ ਦਾ ਉਸ ਦੇ ਸਹੁਰਿਆਂ ਸਾਹਮਣੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੱਟੀ ਵਾਸੀ ਸਨੇਹਾ ਨੇ ਕਸਬੇ ਦੇ ਹੀ ਲੜਕੇ ਰਾਜਨ ਜੋਸ਼ਨ ਨਾਲ ਤਿੰਨ ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ। ਇਸ ਕਾਰਨ ਪਰਿਵਾਰ ਵਿਚ ਗੁੱਸਾ ਸੀ।ਸੂਚਨਾ ਮਿਲਣ ’ਤੇ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
3 ਮਹੀਨੇ ਪਹਿਲਾਂ ਲੜਕੀ ਨੇ ਪਿੰਡ ਦੇ ਹੀ ਲੜਕੇ ਨਾਲ ਕਰਵਾਈ ਸੀ ਕੋਰਟ ਮੈਰਿਜ
ਸਨੇਹਾ ਅਤੇ ਰਾਜਨ ਦੇ ਕਰੀਬ ਇੱਕ ਸਾਲ ਤੋਂ ਪ੍ਰੇਮ ਸਬੰਧ ਸੀ। ਕਰੀਬ 6 ਮਹੀਨੇ ਬਾਅਦ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਪਰ ਸਨੇਹਾ ਨੂੰ ਪਤਾ ਸੀ ਕਿ ਉਸ ਦਾ ਪਰਿਵਾਰ ਇਸ ਵਿਆਹ ਲਈ ਰਾਜ਼ੀ ਨਹੀਂ ਹੋਵੇਗਾ, ਇਸ ਲਈ ਰਾਜਨ ਉਸ ਨੂੰ ਘਰੋਂ ਭਜਾ ਕੇ ਲੈ ਗਿਆ। ਉਦੋਂ ਉਹ ਨਾਬਾਲਗ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਸ ਦੌਰਾਨ ਉਨ੍ਹਾਂ ਨੂੰ ਸਨੇਹਾ ਦੇ ਰਾਜਨ ਨਾਲ ਹੋਣ ਦੀ ਖ਼ਬਰ ਮਿਲੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਘਰੋਂ ਫਰਾਰ ਹੋਣ ਤੋਂ ਕਰੀਬ ਇੱਕ ਮਹੀਨੇ ਬਾਅਦ ਸਨੇਹਾ ਅਤੇ ਰਾਜਨ ਦਾ ਵਿਆਹ ਹੋ ਗਿਆ।

ਇਸੇ ਗੁੱਸੇ ਵਿਚ ਸਨੇਹਾ ਦਾ ਚਾਚਾ ਅਤੇ ਭਰਾ ਸ਼ੁੱਕਰਵਾਰ ਰਾਤ 8.15 ਵਜੇ ਹਥਿਆਰਾਂ ਨਾਲ ਲੈਸ ਰਾਜਨ ਦੇ ਘਰ ਪਹੁੰਚੇ। ਉਸ ਨੂੰ ਖਿੱਚ ਕੇ ਬਾਹਰ ਲੈ ਗਏ ਅਤੇ ਗਲੀ ਵਿਚ ਹਥਿਆਰਾਂ ਨਾਲ ਉਸ ਨੂੰ ਵੱਢ ਦਿੱਤਾ। ਸਨੇਹਾ ਦੀ ਗਰਦਨ ਅਤੇ ਬਾਂਹ 'ਤੇ ਡੂੰਘੇ ਜ਼ਖ਼ਮ ਹਨ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।