Crime News: ਜੋਧਪੁਰ 'ਚ ਇਕ ਔਰਤ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਪਹਿਲਾਂ ਹੱਤਿਆ ਕੀਤੀ ਗਈ ਅਤੇ ਫਿਰ ਉਸ ਦੀ ਲਾਸ਼ ਦੇ ਛੇ ਟੁਕੜੇ ਕਰ ਦਿੱਤੇ ਗਏ ਸਨ। ਲਾਸ਼ ਦੇ ਟੁਕੜਿਆਂ ਨੂੰ ਬੋਰੀ ਵਿੱਚ ਭਰ ਕੇ 10 ਫੁੱਟ ਡੂੰਘੇ ਟੋਏ ਵਿੱਚ ਸੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਤਲ ਪੀੜਤ ਬਿਊਟੀਸ਼ੀਅਨ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਵੀ ਕਰਦੀ ਸੀ। ਜਾਣਕਾਰੀ ਅਨੁਸਾਰ ਸਰਦਾਰਪੁਰ ਇਲਾਕੇ ਦੀ ਰਹਿਣ ਵਾਲੀ 50 ਸਾਲਾ ਅਨੀਤਾ ਚੌਧਰੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰਕ ਮੈਂਬਰਾਂ ਨੇ 27 ਅਕਤੂਬਰ ਨੂੰ ਥਾਣੇ 'ਚ ਦਰਜ ਕਰਵਾਈ ਸੀ।
ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਔਰਤ ਨੂੰ ਟੈਕਸੀ ਵਿੱਚ ਜਾਂਦੇ ਹੋਏ ਦੇਖਿਆ ਗਿਆ ਸੀ, ਜਿਸ ਦੇ ਆਧਾਰ ’ਤੇ ਟੈਕਸੀ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ। ਟੈਕਸੀ ਡਰਾਈਵਰ ਨੇ ਔਰਤ ਨੂੰ ਗੰਗਾਨਾ ਇਲਾਕੇ ਵਿੱਚ ਛੱਡਣ ਬਾਰੇ ਦੱਸਿਆ। ਪੁਲਿਸ ਟੈਕਸੀ ਡਰਾਈਵਰ ਨੂੰ ਲੈ ਕੇ ਗੰਗਾਨਾ ਪਹੁੰਚੀ। ਰਫੂ ਕਾਰੀਗਰ ਗੁਲਾਮੁਦੀਨ ਦਾ ਘਰ ਮਹਿਲਾ ਬਿਊਟੀ ਪਾਰਲਰ ਦੇ ਕੋਲ ਸੀ। ਗ਼ੁਲਾਮੂਦੀਨ ਘਰ ਨਹੀਂ ਮਿਲਿਆ। ਪੁਲਿਸ ਨੂੰ ਸ਼ੱਕ ਹੋਣ 'ਤੇ ਪਰਿਵਾਰਕ ਮੈਂਬਰਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਮਾਮਲਾ ਸਾਹਮਣੇ ਆਇਆ।
ਜੋਧਪੁਰ 'ਚ ਸ਼ਰਧਾ ਵਾਕਰ ਵਰਗਾ ਕਤਲ-ਕਾਂਡ ਆਇਆ ਸਾਹਮਣੇ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਦਾ ਕਤਲ ਕਰਕੇ ਲਾਸ਼ ਘਰ ਦੇ ਸਾਹਮਣੇ 10 ਫੁੱਟ ਡੂੰਘੇ ਟੋਏ ਵਿੱਚ ਦੱਬ ਦਿੱਤੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਟੋਏ 'ਚੋਂ ਕੱਢ ਕੇ ਮੁਰਦਾਘਰ 'ਚ ਰਖਵਾਇਆ ਹੈ। ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਗੁਲਾਮੁਦੀਨ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਔਰਤ ਦਾ ਗਲਾ, ਦੋਵੇਂ ਹੱਥ ਅਤੇ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਗਲੈਂਡਰ ਨਾਲ ਲਾਸ਼ ਦੇ ਟੁਕੜੇ ਕੀਤੇ ਗਏ ਹੋ ਸਕਦੇ ਹਨ। ਪੁਲਿਸ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਔਰਤ ਦੇ ਬੇਟੇ ਦਾ ਕਹਿਣਾ ਹੈ ਕਿ ਮਾਂ ਨੂੰ ਭਰੋਸੇ 'ਚ ਲੈਣ ਤੋਂ ਬਾਅਦ ਗੁਲਾਮੁਦੀਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਦਾ ਕਤਲ ਕਰ ਦਿੱਤਾ।
ਉਸ ਨੇ ਦੱਸਿਆ ਕਿ ਗੁਲਾਮੁਦੀਨ ਨਾਲ ਉਸ ਦਾ ਪਿਛਲੇ ਕਈ ਦਹਾਕਿਆਂ ਤੋਂ ਪਰਿਵਾਰਕ ਰਿਸ਼ਤਾ ਹੈ ਅਤੇ ਉਨ੍ਹਾਂ ਦੀ ਮਾਂ ਗੁਲਾਮੁਦੀਨ ਨੂੰ ਆਪਣਾ ਭਰਾ ਮੰਨਦੀ ਸੀ। ਇੱਥੇ ਆਰਐਲਪੀ ਨੇਤਾ ਸੰਪਤ ਪੂਨੀਆ ਨੇ ਕਿਹਾ ਕਿ ਇਹ ਉਦੈਪੁਰ ਦੇ ਕਨ੍ਹਈਆ ਲਾਲ ਕਤਲ ਕਾਂਡ ਤੋਂ ਵੀ ਵੱਧ ਘਿਨਾਉਣੀ ਘਟਨਾ ਹੈ।
ਉਨ੍ਹਾਂ ਕਿਹਾ ਕਿ ਆਰਐਲਪੀ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਕਰੇਗੀ। ਆਰਐਲਪੀ ਨੇਤਾ ਹਨੂੰਮਾਨ ਬੈਨੀਵਾਲ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹੋਣ ਦੀ ਗੱਲ ਕਹੀ।