ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸਿੰਚਾਈ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਨੂੰ ਪਿਛਲੇ 10 ਸਾਲਾਂ ਤੋਂ ਲਗਭਗ 50 ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਆਰੋਪੀ ਨਾਪਾਕ ਹਰਕਤਾਂ ਦੀਆਂ ਵੀਡੀਓ ਅਤੇ ਫੋਟੋਆਂ ਵੇਚਦਾ ਵੀ ਸੀ।
ਆਰੋਪੀ ਰਾਮਭਵਨ 'ਤੇ ਦੋਸ਼ ਹੈ ਕਿ ਪਿਛਲੇ 10 ਸਾਲਾਂ ਦੌਰਾਨ ਚਿੱਤਰਕੋਟ, ਬਾਂਡਾ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਉਸਨੇ 5 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਰਾ ਬਣਾਇਆ ਅਤੇ ਜਿਨਸੀ ਸ਼ੋਸ਼ਣ ਦੀਆਂ ਵੀਡੀਓ ਅਤੇ ਤਸਵੀਰਾਂ ਦੁਨੀਆ ਭਰ ਵਿੱਚ ਉਨ੍ਹਾਂ ਲੋਕਾਂ ਨੂੰ ਵੇਚੀਆਂ ਜੋ ਬੱਚਿਆਂ ਵੱਲ ਜਿਨਸੀ ਸ਼ੋਸ਼ਣ ਲਈ ਆਕਰਸ਼ਤ ਹੁੰਦੇ ਹਨ।
ਤਲਾਸ਼ੀ ਦੌਰਾਨ CBI ਨੇ 8 ਮੋਬਾਈਲ ਫੋਨ, 8 ਲੱਖ ਰੁਪਏ ਦੇ ਕਰੀਬ ਨਕਦੀ, ਸੈਕਸ ਖਿਡੌਣੇ, ਲੈਪਟਾਪ ਅਤੇ ਹੋਰ ਡਿਜੀਟਲ ਪ੍ਰਮਾਣ ਜ਼ਬਤ ਕੀਤੇ ਜਿਸ ਵਿੱਚ ਭਾਰੀ ਮਾਤਰਾ ਵਿੱਚ ਵੀਡੀਓ ਅਤੇ ਤਸਵੀਰਾਂ ਸ਼ਾਮਲ ਸੀ।
Election Results 2024
(Source: ECI/ABP News/ABP Majha)
ਜੂਨੀਅਰ ਇੰਜੀਨੀਅਰ ਨੇ 50 ਨਾਬਾਲਗ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ, CBI ਨੇ ਕੀਤਾ ਕਾਬੂ
ਏਬੀਪੀ ਸਾਂਝਾ
Updated at:
17 Nov 2020 09:17 PM (IST)
ਜੂਨੀਅਰ ਇੰਜੀਨੀਅਰ ਨੂੰ ਪਿਛਲੇ 10 ਸਾਲਾਂ ਤੋਂ ਲਗਭਗ 50 ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ।
- - - - - - - - - Advertisement - - - - - - - - -