ਤਿਰੂਵਨੰਤਪੁਰਮ: ਇੱਕ 17 ਸਾਲਾ ਨਾਬਾਲਗ ਲੜਕੀ ਨੇ ਦੋਸ਼ ਲਾਏ ਹਨ ਕਿ 38 ਵਿਅਕਤੀਆਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ। ਪੁਲਿਸ ਨੇ 38 ਵਿੱਚੋਂ 33 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨਸੀ ਸ਼ੋਸ਼ਣ ਦੀ ਜਾਣਕਾਰੀ ਹਾਲ ਹੀ ਵਿੱਚ ਇੱਕ ਨਿਰਭਿਆ ਕੇਂਦਰ ਵਿੱਚ ਕਾਊਂਸਲਿੰਗ ਸੈਸ਼ਨ ਦੌਰਾਨ ਹੋਈ ਹੈ।
ਨਾਬਾਲਗ ਨੇ ਕਿਹਾ ਕਿ, ਉਸ ਨਾਲ 2016 ਵਿੱਚ ਪਹਿਲੀ ਵਾਰ ਬਲਾਤਕਾਰ ਹੋਇਆ ਸੀ ਜਦੋਂ ਉਹ ਸਿਰਫ 13 ਸਾਲ ਦੀ ਸੀ। ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ 2017 ਵਿੱਚ ਘਰ ਜਾਣ ਦੀ ਆਗਿਆ ਦਿੱਤੀ ਗਈ ਸੀ, ਪਰ ਜਲਦੀ ਹੀ ਉਸ ਨੇ ਇੱਕ ਹੋਰ ਸ਼ਿਕਾਇਤ ਦਰਜ ਕਰਾਈ ਜੋ ਇੱਕ ਗੁਆਂਢੀ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਦੀ ਸੀ। ਉਸ ਤੋਂ ਬਾਅਦ ਉਸ ਨੂੰ ਨਿਰਭਿਆ ਕੇਂਦਰ ਭੇਜ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਸ਼ੁਰੂ ਵਿੱਚ ਲੌਕਡਾਊਨ ਦੌਰਾਨ ਉਸ ਨੂੰ ਆਪਣੀ ਮਾਂ ਤੇ ਭਰਾ ਨਾਲ ਰਹਿਣ ਲਈ ਘਰ ਜਾਣ ਦੀ ਆਗਿਆ ਦਿੱਤੀ ਸੀ। ਲੜਕੀ ਕੇਂਦਰ ਤੋਂ ਰਿਹਾਅ ਹੋਣ ਤੋਂ ਬਾਅਦ ਲਾਪਤਾ ਹੋ ਗਈ ਸੀ ਤੇ ਪਿਛਲੇ ਸਾਲ ਦਸੰਬਰ ਵਿੱਚ ਉਸ ਨੂੰ ਪਲੱਕੜ ਵਿਖੇ ਲੱਭ ਲਿਆ ਗਿਆ ਸੀ। ਚਾਈਲਡ ਸ਼ੈਲਟਰ ਹੋਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਬੱਚਿਆਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦਾ ਪਤਾ ਲਾਉਂਦੇ ਹਨ ਪਰ ਕੋਵਿਡ-19 ਪਾਬੰਦੀਆਂ ਦੇ ਦੌਰਾਨ ਲੜਕੀ ਨਾਲ ਸਹੀ ਪਾਲਣਾ ਨਹੀਂ ਕਰ ਸਕੇ।
ਨਾਬਾਲਗ ਨੇ 38 ਵਿਅਕਤੀਆਂ 'ਤੇ ਜਿਨਸੀ ਸ਼ੋਸ਼ਣ ਦੇ ਲਾਏ ਇਲਜ਼ਾਮ, ਪੁਲਿਸ ਨੇ 33 ਨੂੰ ਕੀਤਾ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
19 Jan 2021 03:48 PM (IST)
ਇੱਕ 17 ਸਾਲਾ ਨਾਬਾਲਗ ਲੜਕੀ ਨੇ ਦੋਸ਼ ਲਾਏ ਹਨ ਕਿ 38 ਵਿਅਕਤੀਆਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ। ਪੁਲਿਸ ਨੇ 38 ਵਿੱਚੋਂ 33 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
- - - - - - - - - Advertisement - - - - - - - - -