ਨਵੀਂ ਦਿੱਲੀ: ਵ੍ਹੱਟਸਐਪ (WhatsApp) ਪੌਲਿਸੀ ਅਪਡੇਟ ਕਰਨਾ ਕੰਪਨੀ ਲਈ ਮੁਸੀਬਤ ਬਣ ਗਿਆ ਹੈ। ਵ੍ਹੱਟਸਐਪ ਨੇ ਆਪਣੀ ਨਵੀਂ ਨੀਤੀ ਵਿੱਚ ਕਿਹਾ ਸੀ ਕਿ ਉਹ ਉਪਭੋਗਤਾਵਾਂ ਦੇ ਡੇਟਾ ਨੂੰ ਫੇਸਬੁੱਕ ਸਣੇ ਕੰਪਨੀਆਂ ਨਾਲ ਸਾਂਝਾ ਕਰੇਗੀ। ਇਸ ਦੇ ਨਾਲ ਹੀ ਹੁਣ ਭਾਰਤੀ ਯੂਜ਼ਰਸ ਨੇ ਵ੍ਹੱਟਸਐਪ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਨੇ ਦਿਖਾਇਆ ਹੈ ਕਿ ਭਾਰਤ ਵਿੱਚ ਸਿਰਫ 18% ਉਪਭੋਗਤਾ ਵ੍ਹੱਟਸਐਪ ਦੀ ਵਰਤੋਂ ਜਾਰੀ ਰੱਖ ਸਕਦੇ ਹਨ। ਜਦਕਿ 36% ਉਪਭੋਗਤਾਵਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਉਹ ਵ੍ਹੱਟਸਐਪ ਦੀ ਵਰਤੋਂ ਨੂੰ ਘਟਾਉਣਗੇ। ਇਸ ਤੋਂ ਇਲਾਵਾ 15% ਉਪਭੋਗਤਾਵਾਂ ਨੇ ਗੋਪਨੀਅਤਾ ਵਿਵਾਦ ਦੇ ਵਿਚਕਾਰ ਐਪ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਉਮੀਦ ਕੀਤੀ ਹੈ।

ਵ੍ਹੱਟਸਐਪ ਨੇ ਪਹਿਲਾਂ ਆਪਣੀ ਨੀਤੀ ਸਮੀਖਿਆ ਲਈ ਲੋਕਾਂ ਨੂੰ 8 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ, ਪਰ ਹੁਣ ਕੰਪਨੀ ਨੇ ਇਸ ਨੂੰ ਵਧਾ ਕੇ 15 ਮਈ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਸੀ ਕਿ ਜਿਹੜੇ ਸਮੇਂ 'ਤੇ ਨੀਤੀ ਨੂੰ ਸਵੀਕਾਰ ਨਹੀਂ ਕਰਦੇ, ਉਨ੍ਹਾਂ ਦਾ ਖਾਤਾ ਆਪਣੇ-ਆਪ ਡਿਲੀਟ ਕਰ ਦਿੱਤਾ ਜਾਵੇਗਾ। ਇਸ ਨੀਤੀਗਤ ਅਪਡੇਟ ਤੋਂ ਬਾਅਦ ਸਿਗਨਲ ਤੇ ਟੈਲੀਗਰਾਮ ਵਰਗੇ ਐਪਸ ਨੂੰ ਲੱਖਾਂ ਲੋਕਾਂ ਨੇ WhatsApp ਦੇ ਬਦਲ ਵਜੋਂ ਡਾਉਨਲੋਡ ਕੀਤਾ ਹੈ।

ਇਹ ਵੀ ਪੜ੍ਹੋAmit Shah meet Delhi Police: ਕਿਸਾਨਾਂ ਦੀ ਟਰੈਕਟਰ ਪਰੇਡ ਨੇ ਹਿਲਾਈ ਸਰਕਾਰ! ਪੁਲਿਸ ਹੈੱਡਕੁਆਟਰ ਪਹੁੰਚੇ ਅਮਿਤ ਸ਼ਾਹ

ਵ੍ਹੱਟਸਐਪ 'ਤੇ ਕਰਵਾਏ ਗਏ ਇਸ ਸਰਵੇਖਣ ਨੂੰ 24 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਹੁੰਗਾਰੇ ਮਿਲੇ ਹਨ। ਇਹ ਗੱਲ ਮੈਸੇਬਲ ਦੀ ਰਿਪੋਰਟ ਰਾਹੀਂ ਸਾਹਮਣੇ ਆਈ ਹੈ। 24% ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ ਉਹ ਕਿਸੇ ਹੋਰ ਇੰਸਟੈਂਟ ਮੈਸੇਜਿੰਗ ਪਲੇਟਫਾਰਮ 'ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ 91% ਉਪਭੋਗਤਾਵਾਂ ਨੇ ਦੱਸਿਆ ਹੈ ਕਿ ਉਹ ਵ੍ਹੱਟਸਐਪ ਦੇ ਪੈਮੇਂਟ ਫੀਚਰ ਦੀ ਵਰਤੋਂ ਨਹੀਂ ਕਰਨਗੇ। ਇਹ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਵ੍ਹੱਟਸਐਪ ਉਨ੍ਹਾਂ ਦੇ ਭੁਗਤਾਨ ਤੇ ਲੈਣ-ਦੇਣ ਨਾਲ ਜੁੜੇ ਡੇਟਾ ਨੂੰ ਵੀ ਮੂਲ ਕੰਪਨੀ ਫੇਸਬੁੱਕ ਤੇ ਹੋਰ ਤੀਜੀ ਧਿਰ ਨਾਲ ਸਾਂਝਾ ਕਰ ਸਕਦਾ ਹੈ।

ਦੱਸ ਦਈਏ ਕਿ ਇਸ ਮਿਆਦ ਦੌਰਾਨ ਸਿੰਗਲ ਦੀ ਗ੍ਰੋਥ 9.483% ਰਹੀ, ਜਦੋਂ ਕਿ ਟੈਲੀਗਰਾਮ ਦੀ ਵਾਧਾ ਦਰ 15% ਰਿਹਾ। ਉਧਰ 6 ਜਨਵਰੀ ਤੋਂ 10 ਜਨਵਰੀ ਦੇ ਵਿਚਕਾਰ, ਵ੍ਹੱਟਸਐਪ ਦੀ ਡਾਉਨਲੋਡ ਗ੍ਰੋਥ 35% ਘੱਟ ਗਈ ਹੈ।

ਇਹ ਵੀ ਪੜ੍ਹੋOsho Death Anniversary: ਸੈਕਸ ਪਹਿਲਾ ਕਦਮ ਤੇ ਸਮਾਧੀ ਆਖਰੀ, ਜਾਣੋ ਓਸ਼ੋ ਦੇ ਵਿਚਾਰ ਜਿਨ੍ਹਾਂ 'ਤੇ ਮੱਚਿਆ ਬਵਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904