ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਸਰਸੌਲ ਵਿੱਚ 9 ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ ਨਾਲ ਅਜਿਹਾ ਜ਼ੁਲਮ ਕੀਤਾ ਗਿਆ ਕਿ ਦਿਲ ਕੰਬ ਗਿਆ। ਦਰਅਸਲ ਸੋਮਵਾਰ ਤੋਂ ਲਾਪਤਾ 9 ਸਾਲਾ ਵਿਦਿਆਰਥੀ ਦਾ ਨਰਵਾਲ ਦੇ ਬੇਹਟਾ ਸਾਕਤ ਪਿੰਡ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

 

ਮੰਗਲਵਾਰ ਸਵੇਰੇ ਉਸ ਦੀ ਲਾਸ਼ ਪਿੰਡ ਦੇ ਬਾਹਰ ਖੇਤਾਂ 'ਚ ਨਗਨ ਹਾਲਤ 'ਚ ਮਿਲੀ ਹੈ। ਬੱਚੇ ਦੀ ਗਲਾ ਘੁੱਟ ਕੇ ਮੌਤ ਹੋਣ ਦਾ ਖ਼ਦਸ਼ਾ ਹੈ। ਉਸ ਦੀ ਇੱਕ ਅੱਖ ਕੱਢ ਲਈ ਗਈ। ਦੂਜੀ ਅੱਖ ਵਿੱਚ ਇੱਕ ਮੇਖ ਠੋਕਿਆ ਮਿਲਿਆ ਹੈ। ਸਾਰੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਵਿਦਿਆਰਥੀ ਨਾਲ ਕੁਕਰਮ ਕਰਨ ਦੀ ਵੀ ਆਸ਼ੰਕਾ ਹੈ।

 

ਪੁਲਿਸ ਨੇ ਘਟਨਾ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਮਹਿੰਦਰ ਕੁਮਾਰ ਬੇਹਟਾ ਸਕਤ ਪਿੰਡ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਸੋਮਵਾਰ ਸਵੇਰੇ ਕਰੀਬ 11 ਵਜੇ ਉਨ੍ਹਾਂ ਦਾ 9 ਸਾਲਾ ਬੇਟਾ ਅਖਿਲੇਸ਼ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਹ ਲਾਪਤਾ ਹੋ ਗਿਆ। ਦੇਰ ਸ਼ਾਮ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਖੁਦ ਭਾਲ ਸ਼ੁਰੂ ਕਰ ਦਿੱਤੀ। ਮੰਗਲਵਾਰ ਸਵੇਰੇ ਪਿੰਡ ਵਾਸੀਆਂ ਨੇ ਸਾਬਕਾ ਪ੍ਰਧਾਨ ਰਾਮੇਂਦਰ ਮਿਸ਼ਰਾ ਦੇ ਖੇਤ 'ਚ ਅਖਿਲੇਸ਼ ਦੀ ਲਾਸ਼ ਪਈ ਦੇਖੀ। ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਭੇਜ ਦਿੱਤਾ ਹੈ। 

 

ਮਰਨ ਤੋਂ ਪਹਿਲਾਂ ਬੱਚੇ ਨੂੰ ਦਿੱਤੇ ਤਸੀਹੇ 


9 ਸਾਲ ਦੇ ਬੱਚੇ ਨੂੰ ਮਾਰਨ ਤੋਂ ਪਹਿਲਾਂ ਦੋਸ਼ੀਆਂ ਨੇ ਉਸ 'ਤੇ ਕਾਫੀ ਤਸ਼ੱਦਦ ਕੀਤਾ। ਉਸ ਦੇ ਜ਼ਖਮ ਦੱਸ ਰਹੇ ਸਨ ਕਿ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਨੋਚਿਆ ਗਿਆ। ਲਾਸ਼ ਨੂੰ ਖੇਤ 'ਚ ਕਾਫੀ ਦੂਰ ਤੱਕ ਘਸੀਟਿਆ ਗਿਆ। ਉਸ ਦੇ ਗਲੇ 'ਤੇ ਜੁੱਤੀ ਦੇ ਨਿਸ਼ਾਨ ਪਾਏ ਗਏ ਹਨ। ਦੋਸ਼ੀ ਨੇ ਉਸ ਦੀ ਗਰਦਨ 'ਤੇ ਪੈਰ ਰੱਖ ਕੇ ਉਸ ਨੂੰ ਜ਼ਮੀਨ 'ਤੇ ਰਗੜ ਦਿੱਤਾ। ਲੋਕਾਂ ਨੇ ਤੰਤਰ-ਮੰਤਰ ਦੇ ਚੱਕਰ 'ਚ ਕਤਲ ਹੋਣ ਦਾ ਸ਼ੱਕ ਵੀ ਪ੍ਰਗਟਾਇਆ ਹੈ।

 

ਇਸ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕਈ ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਸ਼ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਇਸ ਅਪਰਾਧ ਦਾ ਪਰਦਾਫਾਸ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ :ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਬੀਨੂ ਢਿੱਲੋਂ ਨੂੰ ਗਹਿਰਾ ਸਦਮਾ ! ਮਾਤਾ ਦਾ ਹੋਇਆ ਦੇਹਾਂਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490