ਸੰਗਰੂਰ  : ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਬੀਨੂ ਢਿੱਲੋਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਬੀਨੂ ਢਿੱਲੋਂ ਦੀ ਮਾਤਾ ਨਰਿੰਦਰ ਕੌਰ ਦਾ ਧੂਰੀ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਮਾਤਾ ਨਰਿੰਦਰ ਕੌਰ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਕਈ ਉੱਘੇ ਕਲਾਕਾਰਾਂ ਅਤੇ ਸਿਆਸਤਦਾਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

 

ਬੀਨੂ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਬੀਨੂ ਢਿੱਲੋਂ ਨੇ ਬਹੁਤ ਹੀ ਦੁਖਦਾਈ ਹਿਰਦੇ ਨਾਲ ਲਿਖਿਆ, 'ਬਹੁਤ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਾਡੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਹੁਣ ਸਾਡੇ ਵਿਚਕਾਰ ਨਹੀਂ ਰਹੇ। 

 

ਉਨ੍ਹਾਂ ਦੀ ਅੰਤਿਮ ਸਸਕਾਰ ਰਾਮ ਬਾਗ ਧੂਰੀ ਵਿਖੇ 10 ਫਰਵਰੀ, 2022 ਨੂੰ ਦੁਪਹਿਰ ਦੋ ਵਜੇ ਹੋਵੇਗਾ। ਬੀਨੂ ਨੇ ਇਸਦੀ ਕੈਪਸ਼ਨ 'ਚ ਲਿਖਿਆ, 'ਲਵ ਯੂ ਮੰਮੀ ਜੀ। ਇਸ ਪੋਸਟ 'ਤੇ ਪੰਜਾਬੀ ਅਦਾਕਾਰ ਰਾਣਾ ਰਣਬੀਰ, ਨੀਰੂ ਬਾਜਵਾ, ਨਰੇਸ਼ ਕਥੂਰੀਆ ਤੇ ਸਮੀਪ ਕੰਗ ਨੇ ਕੁਮੈਂਟ ਕਰਕੇ ਬੀਨੂ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ ਹੈ।

 

ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿੱਲੋਂ ਦੀ ਮਾਤਾ ਦਾ ਅੱਜ ਧੂਰੀ ਵਿਖੇ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਧੂਰੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਸ ਵਿੱਚ ਕਈ ਨਾਮੀ ਕਲਾਕਾਰਾਂ ਦੇ ਨਾਲ-ਨਾਲ ਸਿਆਸਤਦਾਨ ਵੀ ਪਹੁੰਚੇ। ਬੀਨੂ ਢਿੱਲੋਂ ਦੀ ਮਾਤਾ ਨਰਿੰਦਰ ਕੌਰ ਦੀ ਉਮਰ 86 ਸਾਲ ਸੀ ਅਤੇ ਉਹ ਧੂਰੀ ਸ਼ਹਿਰ ਵਿੱਚ ਹੀ ਰਹਿ ਰਹੇ ਸਨ। .


ਇਹ ਵੀ ਪੜ੍ਹੋ : RTI 'ਚ ਹੋਇਆ ਖੁਲਾਸਾ : ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਕਾਂਗਰਸ ਹੈੱਡਕੁਆਰਟਰ ਦਾ ਨਹੀਂ ਦਿੱਤਾ ਕਿਰਾਇਆ , ਲੱਖਾਂ ਰੁਪਏ ਬਕਾਇਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490