Amritsar news: ਅੰਮ੍ਰਿਤਸਰ ‘ਚ ਅੱਜ ਦਿਨ ਦਿਹਾੜੇ ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਸੇਵਾ ਕੇਂਦਰ ’ਚੋਂ ਅਣਪਛਾਤੇ ਲੁਟੇਰੇ ਕਰੀਬ 90 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।


ਇਸ ਮੌਕੇ ਏਸੀਪੀ ਵਰਿੰਦਰ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਬਟਾਲਾ ਰੋਡ ‘ਤੇ 50 ਨੰਬਰ ਪਿਲਰ ਦੇ ਕੋਲ ਇੱਕ ਸਟੇਟ ਬੈਂਕ ਦਾ ਗ੍ਰਾਹਕ ਸੇਵਾ ਕੇਂਦਰ ਸੀ।


ਇੱਥੇ ਅੱਜ ਤਿੰਨ ਦੇ ਕਰੀਬ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ, ਉਨ੍ਹਾਂ ਵੱਲੋਂ ਦੁਕਾਨਦਾਰ ਨੂੰ ਪਿਸਤੌਲ ਅਤੇ ਹਥਿਆਰ ਦਾਤਰ ਦਿਖਾ ਕੇ 90 ਹਜ਼ਾਰ ਦੇ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਵੇਲੇ ਇਕੱਲਾ ਦੁਕਾਨਦਾਰ ਦੁਕਾਨ ‘ਤੇ ਮੌਜੂਦ ਸੀ। ਅਸੀਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: Barnala news: 23 ਫਰਵਰੀ ਨੂੰ ਦਿੱਲੀ ਮੋਰਚੇ ਦੀ ਤਿਆਰੀ 'ਚ ਡਟੇ ਕਿਸਾਨ, ਲਗਾਤਾਰ ਕਰ ਰਹੇ ਮਹਾਂ ਰੈਲੀਆਂ


ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਲੁੱਟਾ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਅੰਮ੍ਰਿਤਸਰ ਸ਼ਹਿਰ ਦੇ ਲੋਕ ਸਹਿਮੇ ਪਏ ਹਨ। ਰਾਸ਼ਟਰੀ ਲਾਅ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਬੱਤਰ ਹੋਈ ਪਈ ਹੈ ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਜਿਸ ਦੇ ਚਲਦੇ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।


ਉੱਥੇ ਹੀ ਤੁਹਾਨੂੰ ਦੱਸ ਦਦੀਏ ਕਿ ਅੰਮ੍ਰਿਤਸਰ ਵਿੱਚ ਨਜਾਇਜ਼ ਹਥਿਆਰਾਂ ਦੀ ਆਮ ਗੱਲ ਹੋ ਗਈ ਹੈ, ਹਰੇਕ ਨੌਜਵਾਨ ਦੇ ਹੱਥ ਵਿੱਚ ਤੁਸੀਂ ਨਜਾਇਜ਼ ਹਥਿਆਰ ਵੇਖ ਸਕਦੇ ਹੋ ਪਰ ਇਹ ਸਭ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਨਜ਼ਰ ਆ ਰਿਹਾ ਹੈ। ਇਸ ਦੇ ਚਲਦੇ ਸ਼ਹਿਰ ਵਿੱਚ ਹਥਿਆਰਾਂ ਦੀ ਤਸਕਰੀ ਸ਼ਰੇਆਮ ਹੋ ਰਹੀ ਹੈ, ਜੋ ਕਿ ਚਿੰਤਾ ਦੈ ਵਿਸ਼ਾ ਹੈ।


ਇਹ ਵੀ ਪੜ੍ਹੋ: Punjab Politics:'ਜਾਖੜ ਸਾਬ੍ਹ ਤੁਹਾਡੇ ਕੋਲ਼ੋਂ ਮੁਆਫ਼ੀ ਤਾਂ ਅਸੀਂ ਮੰਗਾਵਾ ਕੇ ਹਟਾਂਗੇ ਪਰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ’