Tarntaran news: ਤਰਨਤਾਰਨ ਜੰਡਿਆਲਾ ਗੁਰੂ ਰੋਡ ’ਤੇ ਮੌਜੂਦ ਪਿੰਡ ਕੱਦ ਗਿੱਲ ਵਿਖੇ ਇਕ ਪੈਟਰੋਲ ਪੰਪ ਨੂੰ ਲੁੱਟ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀਆਂ ਚਲਾਉਂਦੇ ਹੋਏ ਜਿੱਥੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਪੈਟਰੋਲ ਪੰਪ ਮਾਲਕ ਨੂੰ ਲੁਟੇਰੇ ਗੋਲ਼ੀ ਮਾਰ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਕੱਦ ਗਿੱਲ ਵਿਖੇ ਮੌਜੂਦ ਪੈਟਰੋਲ ਪੰਪ ਉੱਪਰ ਕਰੀਬ ਅੱਧੀ ਦਰਜਨ ਹਥਿਆਰਬੰਦ ਲੁਟੇਰਿਆਂ ਵੱਲੋਂ ਦਸਤਕ ਦਿੱਤੀ ਗਈ, ਜਿਸ ਦੌਰਾਨ ਮੌਕੇ ’ਤੇ ਮੌਜੂਦ ਪੰਪ ਮਾਲਕ ਸ਼ਾਮੇ ਸ਼ਾਹ( ਸ਼ਾਮ ਅਗਰਵਾਲ ) ਨੂੰ ਗੋਲ਼ੀ ਮਾਰ ਦੇ ਹੋਏ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: Fire in oil tanker: ਖੰਨਾ 'ਚ ਤੇਲ ਦੇ ਟੈਂਕਰ ਨੂੰ ਲੱਗੀ ਅੱਗ, ਅੱਗ 'ਤੇ ਪਾਇਆ ਕਾਬੂ, ਭਾਰੀ ਵਾਹਨਾਂ ਦੀ ਆਵਾਜਾਈ ਲਈ ਬਣਾਇਆ ਬਦਲਵਾਂ ਰਸਤਾ
ਖੂਨ ਨਾਲ ਲੱਥਪੱਥ ਹੋਏ ਪੰਪ ਮਾਲਕ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਨਾਕੇਬੰਦੀ ਕੀਤੀ ਗਈ ਹੈ ਅਤੇ ਪੁਲਸ ਸੀ. ਸੀ. ਟੀ. ਵੀ. ਦੀ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Explosions in Iran: ਈਰਾਨ 'ਚ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ