Junior Wrestlers Protest: ਜੂਨੀਅਰ ਪਹਿਲਵਾਨਾਂ ਦੇ ਵਿਰੋਧ ਦੇ ਵਿਚਕਾਰ ਭਾਰਤੀ ਕੁਸ਼ਤੀ ਮਹਾਸੰਘ (WFI) ਦੀ ਐਡਹਾਕ ਕਮੇਟੀ ਨੇ ਬੁੱਧਵਾਰ (3 ਜਨਵਰੀ) ਨੂੰ ਵੱਡਾ ਫੈਸਲਾ ਲਿਆ। ਐਡਹਾਕ ਕਮੇਟੀ ਨੇ ਐਲਾਨ ਕੀਤਾ ਕਿ ਨੈਸ਼ਨਲ ਅੰਡਰ 15 ਅਤੇ ਅੰਡਰ 20 ਚੈਂਪੀਅਨਸ਼ਿਪ ਗਵਾਲੀਅਰ ਸਥਿਤ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਵਿਖੇ ਕਰਵਾਈ ਜਾਵੇਗੀ।


ਇਹ ਫੈਸਲਾ ਉਸ ਵੇਲੇ ਕੀਤਾ, ਜਦੋਂ ਬੁੱਧਵਾਰ ਨੂੰ ਹੀ ਜੂਨੀਅਰ ਪਹਿਲਵਾਨਾਂ ਨੇ ਦਿੱਗਜ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਦੇ ਖਿਲਾਫ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਜੂਨੀਅਰ ਪਹਿਲਵਾਨਾਂ ਨੇ ਇਸ ਦੌਰਾਨ ਕਿਹਾ ਕਿ ਡਬਲਯੂਐਫਆਈ ਦੇ ਰੱਦ ਹੋਣ ਕਰਕੇ ਉਨ੍ਹਾਂ ਦਾ ਇੱਕ ਸਾਲ ਬਰਬਾਦ ਹੋ ਰਿਹਾ ਹੈ। ਜੇਕਰ ਦਸ ਦਿਨਾਂ ਦੇ ਅੰਦਰ ਮੁਅੱਤਲੀ ਵਾਪਸ ਨਹੀਂ ਕੀਤੀ ਗਈ ਤਾਂ ਅਰਜੁਨ ਐਵਾਰਡ ਅਤੇ ਹੋਰ ਪੁਰਸਕਾਰ ਵਾਪਸ ਕਰ ਦੇਵਾਂਗੇ। ਪ੍ਰਦਰਸ਼ਨ ਕਰਨ ਵਾਲੇ ਕਈ ਪਹਿਲਵਾਨਾਂ ਕੋਲ ਆਖਰੀ ਵਾਰ ਜੂਨੀਅਰ ਪੱਧਰ 'ਤੇ ਖੇਡਣ ਦਾ ਮੌਕਾ ਹੈ।


ਇਹ ਵੀ ਪੜ੍ਹੋ: Chandigarh news: ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਵਿਕਰੀ ‘ਤੇ ਲੱਗੀਆਂ ਸ਼ਰਤਾਂ ਖ਼ਤਮ, ਪਹਿਲਾਂ ਵਾਂਗ ਮਿਲੇਗਾ ਤੇਲ






ਦਰਅਸਲ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਵਿਰੋਧ ਕਰਨ ਵਾਲਿਆਂ ਦੇ ਮੁੱਖ ਚਿਹਰੇ ਦਿੱਗਜ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਹਨ। ਇਨ੍ਹਾਂ ਤਿੰਨਾਂ ਨੇ ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਦੀ ਚੋਣ ਦਾ ਵਿਰੋਧ ਕੀਤਾ ਸੀ।


ਇੰਡੀਅਨ ਰੈਸਲਿੰਗ ਫੈਡਰੇਸ਼ਨ ਨੂੰ ਕਿਉਂ ਕੀਤਾ ਗਿਆ ਸੀ ਮੁਅੱਤਲ?


WFI ਦੇ ਪ੍ਰਧਾਨ ਵਜੋਂ ਸੰਜੇ ਸਿੰਘ ਦੀ ਚੋਣ ਤੋਂ ਬਾਅਦ, ਇਹ ਘੋਸ਼ਣਾ ਕੀਤੀ ਗਈ ਕਿ ਰਾਸ਼ਟਰੀ ਅੰਡਰ 15 ਅਤੇ ਅੰਡਰ 20 ਚੈਂਪੀਅਨਸ਼ਿਪ ਗੋਂਡਾ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ। ਫਿਰ ਇਹ ਟੂਰਨਾਮੈਂਟ ਵੀ ਰੱਦ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: Cm bhagwant mann: ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਵਿਪਾਸਨਾ ‘ਤੇ