Malout news: ਮਲੋਟ ਦੇ ਪਿੰਡ ਬੁਰਜ ਸਿਧਵਾਂ ਵਿਚ ਡਾਕਟਰ ਬਲਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ 9 ਜੁਨ ਦੀ ਰਾਤ ਨੂੰ ਡਾਕਟਰ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਜਿਸ ਮਾਮਲੇ ਦੀ ਪੁਲਿਸ ਨੇ ਡੁੰਘਾਈ ਨਾਲ ਜਾਂਚ ਕੀਤੀ ਅਤੇ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਤਨੀ ਨੇ ਆਪਨੇ ਪਤੀ ਦੇ ਨਾਜਾਇਜ ਰਿਸ਼ਤੇ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਨਾਜਾਇਜ਼ ਰਿਸ਼ਤੇ ਤੋਂ ਦੁਖੀ ਹੋ ਕੇ ਪਤਨੀ ਨੇ ਪਤੀ ਦਾ ਕੀਤਾ ਕਤਲ
ਮ੍ਰਿਤਕ ਡਾਕਟਰ ਬਲਵਿੰਦਰ ਸਿੰਘ ਦੇ ਨਾਜਾਇਜ਼ ਰਿਸ਼ਤੇ ਤੋਂ ਦੁਖੀ ਹੋ ਕੇ ਪਤਨੀ ਨੇ ਉਸ ਦੇ ਸਿਰ ਵਿੱਚ ਹਥੋੜਾ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਤਨੀ ਨੇ ਲੁੱਟ ਦਾ ਮਾਮਲਾ ਬਣਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸਕੀਮ ਕਾਮਯਾਬ ਨਹੀ ਹੋ ਸਕੀ।
ਪਤਨੀ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਨੂੰ ਵੱਖ ਅਤੇ ਗੁਆਂਢੀਆਂ ਨੂੰ ਵੱਖ-ਵੱਖ ਬਿਆਨ ਦਿੱਤੇ ਜਿਸ ਕਰਕੇ ਸ਼ੱਕ ਪੈਣ ‘ਤੇ ਪੁਲਿਸ ਨੇ ਕਾਤਲ ਪਤਨੀ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਕਾਤਲ ਪਤਨੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜ਼ਿਕਰਯੋਗ ਹੈ ਕਿ ਮਲੋਟ ਦੇ ਪਿੰਡ ਬੁਰਜ ਸਿਧਵਾਂ ਵਿੱਚ ਦੋਵੇਂ ਪਤੀ-ਪਤਨੀ ਘਰ ਵਿੱਚ ਇਕੱਲਿਆਂ ਰਹਿੰਦੇ ਸੀ ਅਤੇ ਇਨ੍ਹਾਂ ਦੇ ਬਚੇ ਵਿਦੇਸ਼ ਵਿਚ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪ੍ਰਿੰਸੀਪਲ ਬੁੱਧਰਾਮ ਨੇ ਕਿਹਾ, 'ਔਰਤਾਂ ਨੂੰ 2027 ਤੋਂ ਪਹਿਲਾਂ ਮਿਲੇਗਾ 1000 ਰੁਪਏ...'