Sri muktsar sahib news: ਸ੍ਰੀ ਮੁਕਤਸਰ ਸਾਹਿਬ ਪੁਲਿਸ ਇੱਕ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਦੇ 16 ਮੋਟਰਸਾਈਕਲ ਬਰਾਮਦ ਕੀਤੇ ਹਨ।
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮਲੋਟ ਡੱਬਵਾਲੀ ਰੋਡ ਪਿੰਡ ਮਹਿਣਾ ਦੇ ਨਜ਼ਦੀਕ ਮੌਜੂਦ ਸੀ, ਤਾਂ ਉਸ ਵੇਲੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ।
ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੁਰਿੰਦਰ ਸਿੰਘ ਉਰਫ ਡਾਵਰ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮਹਿਣਾ ਜੋ ਕਿ ਆਸ ਪਾਸ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਜਿਸ 'ਤੇ ਪੁਲਿਸ ਵੱਲੋਂ ਉਸ ਖਿਲਾਫ ਮੁਕਦਮਾ ਨੰਬਰ 31 ਮਿਤੀ 06.03.2024 ਅ/ਧ 379,411 ਹਿੰ.ਦੰ. ਥਾਣਾ ਲੰਬੀ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: PM Modi In Srinagar: PM ਮੋਦੀ ਨੇ ਕਮਲ ਨਾਲ ਦੱਸਿਆ ਕਸ਼ਮੀਰ ਦਾ ਕਨੈਕਸ਼ਨ, ਜਾਣੋ ਕਿਵੇਂ ਜੋੜੀ ਤਾਰ !
ਪੁਲਿਸ ਟੀਮ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸੁਰਿੰਦਰ ਸਿੰਘ ਉਰਫ ਡਾਵਰ ਨੂੰ ਕਾਬੂ ਕੀਤਾ ਗਿਆ ਜਿਸ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ।
ਉਸ ਵੱਲੋਂ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਹੋਰ ਕਈ ਜਿਲ੍ਹਿਆਂ 'ਚੋਂ ਮੋਟਰਸਾਈਕਲ ਚੋਰੀ ਕਰਕੇ, ਆਪਣੇ ਘਰ ਵਿੱਚ ਛੁਪਾ ਕੇ ਰੱਖੇ ਹੋਏ ਹਨ। ਪੁਲਿਸ ਟੀਮ ਵੱਲੋਂ ਦੋਸ਼ੀ ਸੁਰਿੰਦਰ ਸਿੰਘ ਦੀ ਨਿਸ਼ਾਨਦੇਹੀ ਪਰ ਉਸ ਦੇ ਘਰ ਵਿੱਚੋਂ ਚੋਰੀ ਦੇ 16 ਮੋਟਰਸਾਈਕਲ ਬਰਾਮਦ ਕਰਵਾ ਲਏ ਗਏ ਹਨ। ਮੁਕੱਦਮਾ ਦੀ ਤਫਤੀਸ਼ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ।