ਪਤੀ ਨੇ ਪਤਨੀ ਦਾ ਕੀਤਾ ਕਤਲ, ਫਿਰ ਸਿਰ ਵੱਢ ਲੈ ਗਿਆ ਪੁਲਿਸ ਥਾਣੇ
ਏਬੀਪੀ ਸਾਂਝਾ | 10 Oct 2020 03:39 PM (IST)
ਯੂਪੀ ਦੇ ਬਾਂਦਾ 'ਚ ਇੱਕ ਪਤੀ ਨੇ ਆਪਣੀ ਪਤਨੀ ਦੇ ਚ੍ਰਿਤਰ ਦੇ ਸ਼ੱਕ ਕਰਦੇ ਹੋਏ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਉਸਦਾ ਸਿਰ ਵੱਢ ਕੇ ਪੁਲਿਸ ਥਾਣੇ ਪੁਹੰਚ ਗਿਆ।
ਉਤਰ ਪ੍ਰਦੇਸ਼ ਤੋਂ ਇੱਕ ਐਸੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਪੜ੍ਹ ਤੁਹਾਡੀ ਰੂਹ ਕੰਬ ਜਾਏਗੀ।ਯੂਪੀ ਦੇ ਬਾਂਦਾ 'ਚ ਇੱਕ ਪਤੀ ਨੇ ਆਪਣੀ ਪਤਨੀ ਦੇ ਚ੍ਰਿਤਰ ਦੇ ਸ਼ੱਕ ਕਰਦੇ ਹੋਏ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਉਸਦਾ ਸਿਰ ਵੱਢ ਕੇ ਪੁਲਿਸ ਥਾਣੇ ਪੁਹੰਚ ਗਿਆ।ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਘਟਨਾ 9 ਅਕਤੂਬਰ ਦੀ ਹੈ ਪਤੀ ਅਤੇ ਪਤਨੀ ਦਾ ਪਹਿਲਾਂ ਪ੍ਰੇਮ ਸਬੰਧਾ ਦੇ ਸ਼ੱਕ 'ਚ ਝਗੜਾ ਹੋਇਆ ਅਤੇ ਫਿਰ ਪਤੀ ਨੇ ਗੁੱਸੇ 'ਚ ਆ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਪਤੀ ਨੂੰ ਸ਼ੱਕ ਸੀ ਕੇ ਉਸਦੀ ਪਤਨੀ ਦਾ ਉਸਦੇ ਗੁਆਂਢੀ ਦੇ ਨਾਲ ਸਬੰਧ ਹੈ।ਉਸਨੇ ਇਸ ਸ਼ੱਕ ਦੇ ਅਦਾਰ ਤੇ ਗੁਆਂਢੀ ਤੇ ਵੀ ਹਮਲਾ ਕੀਤਾ ਅਤੇ ਉਸਨੂੰ ਵੀ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਏਐਸਪੀ ਮਹਿੰਦਰ ਪ੍ਰਤਾਪ ਚੌਹਾਨ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, ਮੁਲਜ਼ਮ ਦੀ ਪਛਾਣ ਚਿਨਨਾਰ ਯਾਦਵ ਵਜੋਂ ਹੋਈ ਹੈ ਜਿਸ ਦਾ ਆਪਣੀ ਪਤਨੀ ਵਿਮਲਾ ਨਾਲ ਝੱਗੜਾ ਹੋਇਆ ਅਤੇ ਉਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਚੌਹਾਨ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਚਿਨਨਾਰ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਸਿਰ ਵੱਢਿਆ ਅਤੇ ਫਿਰ ਉਸਨੂੰ ਲੈ ਕੇ ਬਾਬੇਰੂ ਪੁਲਿਸ ਥਾਣੇ ਆ ਗਿਆ ਅਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।