ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਜਦੋਂ ਪਤਨੀ ਨੇ ਚਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ, ਪਤੀ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਦੇ ਪ੍ਰਾਈਵੇਟ ਪਾਰਟ ਵਿਚ ਲਾਲ ਮਿਰਚ ਦਾ ਪਾਊਡਰ ਭਰ ਦਿੱਤਾ।

Continues below advertisement



ਪੁਲਿਸ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਬਰਮਤੀ ਖੇਤਰ ਦਾ ਹੈ। ਦਰਅਸਲ, ਪੀੜਤ ਦੀ ਸੱਸ ਨੇ ਉਸ ਨੂੰ ਚਾਹ ਬਣਾਉਣ ਲਈ ਕਿਹਾ ਸੀ ਜਿਸ ਤੇ ਪੀੜਤ ਲੜਕੀ ਨੇ ਚਾਹ ਬਣਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅੱਜ ਦੇ ਦਿਨ ਚੁੱਲ੍ਹਾ ਨਹੀਂ ਬਾਲੇਗੀ। ਇਸ ਗੱਲ ਤੋਂ ਦੋਵਾਂ ਵਿਚਾਲੇ ਬਹਿਸ ਹੋ ਗਈ। ਘਟਨਾ 11 ਅਗਸਤ ਦੀ ਹੈ।



ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਉਸਨੂੰ ਰੋਜ਼ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਘਟਨਾ ਵਾਲੇ ਦਿਨ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਫਿਰ ਉਸਦੇ ਪ੍ਰਾਈਵੇਟ ਪਾਰਟ 'ਚ ਮਿਰਚਾਂ ਭਰ ਦਿੱਤੀਆਂ।ਜਦੋਂ ਔਰਤ ਪੁਲਿਸ ਨੂੰ ਸ਼ਿਕਾਇਤ ਕਰਨ ਜਾਣ ਲੱਗੀ ਤਾਂ ਪਤੀ ਅਤੇ ਸੱਸ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਖਿੱਚ ਕੇ ਘਰ ਲੈ ਆਏ।ਫਿਰ ਕੁੱਟਮਾਰ ਕੀਤੀ ਗਈ। ਔਰਤ ਸਾਰਾ ਦਿਨ ਦਰਦ ਨਾਲ ਤੜਫ਼ਦੀ ਰਹੀ। ਅਗਲੇ ਦਿਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।



ਮਹਿਲਾ ਨੇ ਕਿਉਂ ਨਹੀਂ ਬਣਾਈ ਚਾਹ: ਦਰਅਸਲ, ਗੁਜਰਾਤ ਵਿੱਚ ਜਨਮ ਅਸ਼ਟਮੀ ਦੇ ਇੱਕ ਦਿਨ ਪਹਿਲਾਂ ਸ਼ੀਤਲਾ ਸਤਮ (ਸ਼ੀਤਲਾ ਸਪਤਮੀ) ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿਚ ਇਹ ਤਿਉਹਾਰ ਚੇਤ ਮਹੀਨੇ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਘਰ ਵਿਚ ਭੋਜਨ ਨਹੀਂ ਪਕਾਇਆ ਜਾਂਦਾ। ਇਸ ਲਈ, ਚੁੱਲ੍ਹਾ ਵੀ ਨਹੀਂ ਬਲਦਾ।ਇਸ ਦਿਨ ਬਸਾ ਭੋਜਨ ਖਾਧਾ ਜਾਂਦਾ ਹੈ। ਜਦੋਂ ਪੀੜਤਾ ਨੂੰ ਚਾਹ ਬਣਾਉਣ ਲਈ ਕਿਹਾ ਗਿਆ ਤਾਂ ਉਸਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਚੁੱਲ੍ਹਾ ਨਹੀਂ ਬਾਲੇਗੀ। ਹਾਲਾਂਕਿ ਉਸਨੇ ਬਾਹਰੋਂ ਚਾਹ ਲਿਆਉਣ ਲਈ ਕਿਹਾ ਸੀ।