ਕੋਰੋਨਾਵਾਇਰਸ: ਸਮੇਂ ਦੇ ਨਾਲ ਨਾਲ ਦੁਨੀਆ 'ਚ ਕੋਰੋਨਾਵਾਇਰਸ ਹੋਰ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਦੁਨੀਆ ਭਰ ਵਿੱਚ 2.76 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 5,719 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਹੁਣ ਤੱਕ 2.13 ਕਰੋੜ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ 7 ਲੱਖ 62 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ 41 ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ, ਦੁਨੀਆ ਭਰ ਵਿੱਚ ਅਜੇ ਵੀ 64.44 ਲੱਖ ਤੋਂ ਵੱਧ ਐਕਟਿਵ ਕੇਸ ਹਨ।


ਵਰਲਡਮੀਟਰ ਅਨੁਸਾਰ ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਪਹਿਲੇ ਸਥਾਨ 'ਤੇ ਹੈ। ਹੁਣ ਤੱਕ 54.76 ਲੱਖ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 60 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 1111 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਸੇ ਸਮੇਂ ਬ੍ਰਾਜ਼ੀਲ 'ਚ 24 ਘੰਟਿਆਂ 'ਚ 49 ਹਜ਼ਾਰ ਆਏ ਹੋਏ ਹਨ। ਦੁਨੀਆ 'ਚ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਭਾਰਤ 'ਚ ਆ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਅਮਰੀਕਾ, ਬ੍ਰਾਜ਼ੀਲ 'ਚ ਹੋਈ ਹੈ।

ਪੀਐਮ ਮੋਦੀ ਨੇ ਕਿਹਾ- 5 ਕਰੋੜ ਮਹਿਲਾਵਾਂ ਨੂੰ ਇੱਕ ਰੁਪਏ 'ਚ ਮਿਲੇ ਸੈਨੇਟਰੀ ਪੈਡ, ਟਵਿਟਰ 'ਤੇ ਇੱਕੋ ਗੱਲ ਕਹਿ ਰਹੇ ਲੋਕ

ਕੋਰੋਨਾ ਤੋਂ ਪ੍ਰਭਾਵਿਤ ਟੌਪ-10 ਦੇਸ਼:

ਅਮਰੀਕਾ: ਕੇਸ - 5,476,165, ਮੌਤਾਂ - 171,531

ਬ੍ਰਾਜ਼ੀਲ: ਕੇਸ - 3,278,895, ਮੌਤਾਂ - 106,571

ਭਾਰਤ: ਕੇਸ - 2,525,222, ਮੌਤਾਂ - 49,134

ਰੂਸ: ਕੇਸ - 912,823, ਮੌਤਾਂ - 15,498

ਦੱਖਣੀ ਅਫਰੀਕਾ: ਕੇਸ - 579,140, ਮੌਤਾਂ - 11,556

ਪੇਰੂ: ਕੇਸ - 507,996, ਮੌਤਾਂ - 25,648

ਮੈਕਸੀਕੋ: ਕੇਸ - 505,751, ਮੌਤਾਂ - 55,293

ਕੋਲੰਬੀਆ: ਕੇਸ - 445,111, ਮੌਤਾਂ - 14,492

ਚਿਲੀ: ਕੇਸ - 382,111, ਮੌਤਾਂ - 10,340

ਸਪੇਨ: ਕੇਸ -358,843, ਮੌਤਾਂ - 28,617

ਆਜ਼ਾਦੀ ਦਿਹਾੜੇ 'ਤੇ ਕੈਪਟਨ ਦੇ ਵੱਡੇ ਐਲਾਨ, 6 ਲੱਖ ਨੌਕਰੀਆਂ ਤੇ 520 ਕਰੋੜ ਰੁਪਏ ਦਾ ਕਰਜ਼ਾ ਹੋਵੇਗਾ ਮੁਆਫ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ