Crime News: ਰਾਜਸਥਾਨ ਦੇ ਅਜਮੇਰ ਜ਼ਿਲੇ 'ਚ 26 ਅਪ੍ਰੈਲ ਦੀ ਰਾਤ ਨੂੰ ਹੋਏ ਮੌਲਾਨਾ ਮਾਹਿਰ ਦੇ ਕਤਲ ਦਾ ਰਾਜ਼ ਆਖ਼ਰਕਾਰ ਖੱਲ੍ਹ ਗਿਆ ਹੈ ਤੇ ਪੁਲਿਸ ਨੇ 6 ਬੱਚਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਅਫਸਰ ਵੀ ਹੈਰਾਨ ਰਹਿ ਗਏ ਜਦੋਂ ਪਤਾ ਲੱਗਿਆ ਕਿ ਸਿੱਖਿਆ ਦੇ ਨਾਂਅ 'ਤੇ ਇਹ ਸਭ ਕੀ ਹੋ ਰਿਹਾ ਹੈ ਤਾਂ ਬੱਚਿਆਂ ਨੇ ਕਿਹਾ ਕਿ ਇਹ 7 ਸਾਲ ਤੋਂ ਚੱਲ ਰਿਹਾ ਹੈ, ਅਸੀਂ ਤੰਗ ਆ ਗਏ ਸੀ।


ਦਰਅਸਲ 26 ਅਪ੍ਰੈਲ ਦੀ ਰਾਤ ਨੂੰ ਅਜਮੇਰ ਦੇ ਦੂਰਈ ਨਗਰ ਸਥਿਤ ਮੁਹੰਮਦੀ ਮਸਜਿਦ 'ਚ ਮੁਹੰਮਦ ਮਾਹਿਰ ਮੌਲਾਨਾ ਦੀ ਹੱਤਿਆ ਕਰ ਦਿੱਤੀ ਗਈ ਸੀ। ਸਵੇਰੇ ਪੁਲਿਸ ਨੂੰ ਦੱਸਿਆ ਗਿਆ ਕਿ ਨਕਾਬ ਪਾਕੇ ਤਿੰਨ ਕਾਤਲ ਰਾਤ ਨੂੰ ਮੌਲਾਨਾ ਸਾਹਬ ਦੇ ਕਮਰੇ ਵਿੱਚ ਗਏ ਸਨ, ਉਨ੍ਹਾਂ ਨੇ ਮੌਲਾਨਾ ਨੂੰ ਡੰਡਿਆਂ ਨਾਲ ਕੁੱਟ ਕੇ ਮਾਰ ਦਿੱਤਾ। 


ਉਸ ਤੋਂ ਬਾਅਦ ਜਦੋਂ ਪੁਲਸ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਕਤਲ ਤੋਂ ਕੁਝ ਸਮਾਂ ਪਹਿਲਾਂ ਦੋ ਬੱਚੇ ਬਾਜ਼ਾਰ ਜਾਂਦੇ ਹੋਏ ਦਿਖਾਈ ਦਿੱਤੇ। ਜਦੋਂ ਪੁਲਿਸ ਨੇ ਉਸ ਨੂੰ ਆਪਣਾ ਅਧਾਰ ਬਣਾ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਹੀ ਇਸ ਕਤਲ ਦਾ ਪੂਰਾ ਖ਼ੁਲਾਸਾ ਹੋਇਆ।


ਪੁਲਿਸ ਨੇ ਦੱਸਿਆ ਕਿ ਮੌਲਾਨਾ ਮਾਹੀਰ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ। ਉਹ 7 ਸਾਲਾਂ ਤੋਂ ਮੁਹੰਮਦੀ ਮਸਜਿਦ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਸ ਕੋਲ 15 ਬੱਚੇ ਸਨ, ਜੋ ਵੱਖ-ਵੱਖ ਸ਼ਹਿਰਾਂ ਤੋਂ ਆਏ ਸਨ। ਇੱਥੇ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਗਈ ਪਰ ਇਸ ਦੌਰਾਨ ਮੌਲਾਨਾ ਇਨ੍ਹਾਂ ਬੱਚਿਆਂ ਨੂੰ ਲਾਲਚ ਦੇ ਕੇ ਡਰਾ ਧਮਕਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ।


ਇੱਕ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਪਰੇਸ਼ਾਨ ਸੀ। ਇਹ 7 ਸਾਲਾਂ ਤੋਂ ਚੱਲ ਰਿਹਾ ਸੀ। ਤਕਰੀਬਨ ਹਰ ਰਾਤ ਕਿਸੇ ਨਾ ਕਿਸੇ ਬੱਚੇ ਦੀ ਵਾਰੀ ਆਉਂਦੀ ਸੀ। ਮੌਲਾਨਾ ਉਸ ਨੂੰ ਆਪਣੇ ਮੋਬਾਈਲ 'ਤੇ ਗੰਦੇ ਵੀਡੀਓ ਦਿਖਾਉਂਦਾ ਤੇ ਕਹਿੰਦਾ ਹੁਣ ਇਹ ਸਭ ਕਰੋ।


ਜਦੋਂ ਪਾਣੀ ਉਸ ਦੇ ਸਿਰ ਤੋਂ ਲੰਘ ਗਿਆ ਤਾਂ ਬੱਚਿਆਂ ਨੇ ਮੌਲਾਨਾ ਨੂੰ ਮਾਰਨ ਦੀ ਤਿਆਰੀ ਕੀਤੀ, 26 ਅਪ੍ਰੈਲ ਦੀ ਰਾਤ ਨੂੰ ਮੌਲਾਨਾ ਦੇ ਖਾਣੇ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਗਈ ਤੇ ਉਸ ਤੋਂ ਬਾਅਦ 6 ਬੱਚਿਆਂ ਨੇ ਮਿਲ ਕੇ ਉਸ ਦੇ ਗਲੇ ਵਿਚ ਰੱਸੀ ਬੰਨ੍ਹ ਕੇ ਉਸ ਦੀ ਮੌਤ ਤੱਕ ਰੱਸੀ ਖਿੱਚਦੇ ਰਹੇ। ਮੌਲਾਨਾ ਨੂੰ ਮਾਰਨ ਤੋਂ ਬਾਅਦ ਪੁਲਿਸ ਨੂੰ ਝੂਠੀ ਕਹਾਣੀ ਸੁਣਾਈ ।


ਪੁਲਿਸ ਨੇ ਮੌਲਾਨਾ ਦਾ ਮੋਬਾਈਲ ਬਰਾਮਦ ਕਰ ਲਿਆ ਹੈ ਜਿਸ ਵਿਚ ਕਈ ਅਸ਼ਲੀਲ ਸਾਈਟਾਂ ਦੇਖਣ ਦੀ ਸੂਚਨਾ ਮਿਲੀ ਹੈ। ਉਸ ਦੇ ਮੋਬਾਈਲ 'ਚ ਕਈ ਅਸ਼ਲੀਲ ਵੀਡੀਓਜ਼ ਲੋਡ ਹਨ। ਪੁਲਿਸ ਨੇ 6 ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਸਾਰਿਆਂ ਦੀ ਉਮਰ 15 ਸਾਲ ਤੱਕ ਹੈ।