Delhi News: ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਫਦਰਜੰਗ ਮੈਡੀਕਲ ਕਾਲਜ 'ਚ MBBS ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਦਿਆਰਥਣ ਸਫਦਰਜੰਗ ਹਸਪਤਾਲ ਵਿੱਚ ਐਮਬੀਬੀਐਸ ਦੇ ਫਾਈਨਲ ਸਾਲ ਕਰ ਰਹੀ ਸੀ। ਤੜਕੇ 3:30 ਵਜੇ ਸਫਦਰਜੰਗ ਹਸਪਤਾਲ ਤੋਂ ਪੁਲਿਸ ਦੀ ਕਾਲ ਆਈ, ਜਿਸ 'ਚ ਪਲਿਸ ਨੂੰ ਜਾਣਕਾਰੀ ਮਿਲੀ ਕਿ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਜਾਂਚ 'ਚ ਪਾਇਆ ਗਿਆ ਕਿ ਵਿਦਿਆਰਥਣ ਐੱਮਬੀਬੀਐੱਸ ਦੇ ਫਾਈਨਲ ਸਾਲ ਦੀ ਵਿਦਿਆਰਥਣ ਸੀ ਇਸ ਸਮੇਂ ਉਹ ਸਫਦਰਜੰਗ ਹਸਪਤਾਲ 'ਚ ਅਪ੍ਰੈਲ 2022 ਤੋਂ ਇੰਟਰਨਸ਼ਿਪ ਕਰ ਰਹੀ ਸੀ।
MBBS ਦੀ ਪੜ੍ਹਾਈ ਕਰ ਰਹੀ ਸੀ ਵਿਦਿਆਰਥਣ
ਜਾਣਕਾਰੀ ਮੁਤਾਬਕ ਮੈਡੀਕਲ ਦੀ ਵਿਦਿਆਰਥਣ ਨੂੰ ਸਫਦਰਜੰਗ ਹਸਪਤਾਲ ਦੇ ਹੋਸਟਲ 'ਚ ਇਕ ਕਮਰਾ ਮਿਲਿਆ ਸੀ, ਜਿੱਥੇ ਉਸ ਨੇ ਆਪਣੇ ਦੁਪੱਟੇ ਨਾਲ ਫਾਹਾ ਲੈ ਲਿਆ। ਲੜਕੀ ਦੇ ਕਮਰੇ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਸੀ ਅਤੇ ਜਦੋਂ ਉਸ ਦੀ ਸਹੇਲੀ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਦੇਖਿਆ ਕਿ ਲੜਕੀ ਦੁਪੱਟੇ ਨਾਲ ਲਟਕ ਰਹੀ ਸੀ। ਹੋਰ ਵਿਦਿਆਰਥੀ ਤੁਰੰਤ ਲੜਕੀ ਨੂੰ ਐਮਰਜੈਂਸੀ ਰੂਮ ਲੈ ਗਏ ਤੇ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਭਾਖੜਾ ਬੋਰਡ 'ਤੇ ਘਿਰੀ ਬੀਜੇਪੀ, ਕਾਂਗਰਸ ਬੋਲੀ, "ਨੁਕਸਾਨ ਪੰਜਾਬ ਦਾ, ਦਾਅਵੇ ਦੀ ਵਾਰੀ ਹਰਿਆਣੇ-ਰਾਜਸਥਾਨ ਅੱਗੇ"
ਪੁਲਿਸ ਨੂੰ ਮਿਲਿਆ ਸੁਸਾਈਡ ਨੋਟ
ਕ੍ਰਾਈਮ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਨੂੰ ਮ੍ਰਿਤਕ ਔਰਤ ਦੀ ਡਾਇਰੀ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਨਾਲ ਹੀ ਡਿਪਰੈਸ਼ਨ ਦੀਆਂ ਦਵਾਈਆਂ ਦੇ ਦੋ ਪੈਕੇਟ ਵੀ ਮਿਲੇ ਹਨ, ਜੋ ਕਮਰੇ ਵਿੱਚ ਰੱਖੇ ਹੋਏ ਸਨ। ਪੁਲਿਸ ਨੇ ਮ੍ਰਿਤਕ ਵਿਦਿਆਰਥਣ ਦੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੇ ਬਿਆਨ ਦਰਜ ਕਰ ਲਏ ਹਨ। ਅਜੇ ਤੱਕ ਅਜਿਹੀ ਕੋਈ ਵਜ੍ਹਾ ਸਾਹਮਣੇ ਨਹੀਂ ਆਈ ਹੈ ਜਿਸ ਤੋਂ ਖੁਦਕੁਸ਼ੀ ਦਾ ਕਾਰਨ ਪਤਾ ਚੱਲ ਸਕੇ।
ਆਪ ਸਰਕਾਰ ਦੀ ਮਾਈਨਿੰਗ ਇੰਟਰ ਸਟੇਟ ਨੀਤੀ ਨਾਲ ਆਮ ਲੋਕ ਪਰੇਸ਼ਾਨ, ਰੇਤਾ-ਬੱਜਰੀ ਦੀਆਂ ਕੀਮਤਾਂ ਵਧੀਆਂ