ਮੋਬਾਇਲ ਚੋਰਾਂ ਦਾ ਗਿਰੋਹ ਆਇਆ ਪੁਲਿਸ ਅੜਿਕੇ, 35 ਵਾਰਦਾਤਾਂ ਨੂੰ ਦੇ ਚੁੱਕਾ ਸੀ ਅੰਜਾਮ
ਏਬੀਪੀ ਸਾਂਝਾ | 05 Sep 2020 07:55 PM (IST)
ਜ਼ਿਲ੍ਹਾ ਬਠਿੰਡਾ ਦੀ ਪੁਲੀਸ ਨੇ ਮੋਬਾਈਲ ਸਨੈਚਰ ਗੈਂਗ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 20 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।
ਬਠਿੰਡਾ: ਜ਼ਿਲ੍ਹਾ ਬਠਿੰਡਾ ਦੀ ਪੁਲੀਸ ਨੇ ਮੋਬਾਈਲ ਸਨੈਚਰ ਗੈਂਗ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 20 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਮਲੁਜ਼ਮ ਲੁੱਟ ਖੋਹ ਕਰਦੇ ਸੀ ਖਾਸ ਕਰਕੇ ਲੜਕੀਆਂ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਸੀ।ਹੁਣ ਇਹ ਗਿਰੋਹ 35 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।ਪੁਲਿਸ ਨੇ ਇਹਨ੍ਹਾਂ ਵਿੱਚੋਂ 20 ਵਾਰਦਾਤਾਂ ਟਰੇਸ ਕਰ ਲਈਆਂ ਹਨ।ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਹੁਣ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਅਤੇ ਹੋਰ ਜਾਣਕਾਰੀ ਕੱਢਵਾਉਣ ਦੀ ਕੋਸ਼ਿਸ਼ ਕਰੇਗੀ।