ਇਸ ਹੱਤਿਆ ਤੋਂ ਬਾਅਦ ਹਮਲੇ ਦਾ ਰੂਪ ਦੇਣ ਦੇ ਲਈ ਸੁਨੀਤਾ ਨੇ ਆਪਣੇ ਹੱਥਾਂ ਤੇ ਗਲੇ ਦੀਆਂ ਨਾੜਾਂ ਵੱਢ ਲਈਆਂ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਕੋਈ ਉਸ 'ਤੇ ਹਮਲਾ ਕਰ ਉਸ ਦੇ ਬੇਟੇ ਨੂੰ ਲੈ ਗਿਆ ਤੇ ਬਾਅਦ 'ਚ ਉਸ ਦੀ ਲਾਸ਼ ਟੈਂਕੀ 'ਚ ਮਿਲੀ।
ਪੁਲਿਸ ਨੇ ਪਹਿਲਾਂ ਤਾਂ ਸੁਨੀਤਾ ਦੀ ਗੱਲ 'ਤੇ ਯਕੀਨ ਕਰ ਲਿਆ ਪਰ ਡਾਗ ਸਕਵੈਡ ਨੇ ਸੱਚ ਸਾਹਮਣੇ ਲੈ ਆਂਦਾ। ਪੁਲਿਸ ਨੇ ਫਿਰ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਲਿਆ।
ਸੁਨੀਤਾ ਨੇ ਇਕਬਾਲ ਕੀਤਾ ਕਿ ਪਤੀ ਨੂੰ ਉਸ ਦੇ ਚਰਿੱਤਰ 'ਤੇ ਸ਼ੱਕ ਸੀ। ਇਸ ਕਾਰਨ ਹਰ ਰੋਜ਼ ਘਰ ਵਿੱਚ ਝਗੜੇ ਹੁੰਦੇ ਰਹਿੰਦੇ ਸਨ। ਉਨ੍ਹਾਂ ਤੋਂ ਤੰਗ ਆ ਕੇ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਪਤੀ ਵਿਦਿਆਧਰ ਵਿਆਹ ‘ਤੇ ਗਏ ਹੋਏ ਸਨ। ਰਾਤ ਨੂੰ ਦੋ ਤੋਂ ਤਿੰਨ ਵਜੇ ਦੇ ਕਰੀਬ ਸੁਨੀਤਾ ਘਰ ਵਿੱਚ ਬਣੇ ਪਾਣੀ ਦੇ ਟੈਂਕ 'ਤੇ ਗਈ ਤੇ ਵਿਵਾਨ ਨੂੰ ਇਸ ਵਿੱਚ ਪਾ ਦਿੱਤਾ। ਉਹ ਕਾਫੀ ਦੇਰ ਤੜਪਿਆ ਤੇ ਆਖਰਕਾਰ ਉਸਦੀ ਡੁੱਬਣ ਕਾਰਨ ਮੌਤ ਹੋ ਗਈ।
ਐਸਪੀ ਜਗਦੀਸ਼ਚੰਦਰ ਸ਼ਰਮਾ ਨੇ ਕਿਹਾ ਕਿ ਜੇ ਪਤੀ ਦੇ ਚਰਿੱਤਰ ‘ਤੇ ਸ਼ੱਕ ਕਰਨ ਵਾਲੀ ਗੱਲ ਸਹੀ ਹੈ ਤਾਂ ਪਤੀ ਖਿਲਾਫ ਵੀ ਮਾਨਸਿਕ ਤੌਰ‘ ਤੇ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਜਾਵੇਗਾ।